ਮੋਗਾ ਨਗਰ ਨਿਗਮ ਦੇ ਮੇਅਰ ਦੀ ਹੋਈ ਚੋਣ - Election of Mayor
ਮੋਗਾ: ਜ਼ਿਲ੍ਹੇ ’ਚ ਨਗਰ ਨਿਗਮ ਦੇ ਮੇਅਰ ਦੀ ਚੋਣ ਕੀਤੀ ਗਈ। ਇਸ ਮੌਕੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਦੀ ਅਗਵਾਈ ’ਚ ਨਿਤਿਕਾ ਭੱਲਾ ਨੂੰ ਮੇਅਰ, ਪ੍ਰਵੀਨ ਕੁਮਾਰ ਸ਼ਰਮਾ ਸੀਨੀਅਰ ਡਿਪਟੀ ਮੇਅਰ ਤੇ ਅਸ਼ੋਕ ਧਮੀਜਾ ਨੂੰ ਡਿਪਟੀ ਮੇਅਰ ਚੁਣ ਲਿਆ ਗਿਆ ਹੈ। ਇਸ ਮੌਕੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜ਼ਿਲ੍ਹੇ ਨੂੰ ਮੇਅਰ ਮਿਲ ਚੁੱਕਾ ਤੇ ਸਾਨੂੰ ਆਸ ਹੈ ਕਿ ਹੁਣ ਰੁਕੇ ਹੋਏ ਕੰਮ ਜਲਦ ਹੀ ਪੂਰੇ ਹੋ ਜਾਣਗੇ ਤੇ ਹਲਕੇ ਦਾ ਵਿਕਾਸ ਕੀਤਾ ਜਾਵੇਗਾ।