ਪੰਜਾਬ ਦੀਆਂ 13 ਸੀਟਾਂ ਤੋਂ 368 ਉਮੀਦਵਾਰ ਚੋਣ ਮੈਦਾਨ 'ਚ, ਓਬਜ਼ਰਵਰ ਕਰਨਗੇ ਵਿਸ਼ੇਸ਼ ਨਿਗਰਾਨੀ - online punjabi news
ਪੰਜਾਬ ਵਿੱਚ 19 ਮਈ ਨੂੰ ਮਤਦਾਨ ਹੋਵੇਗਾ, ਜਿਸਨੂੰ ਲੈ ਕੇ ਚੋਣ ਕਮਿਸ਼ਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਚੋਣ ਅਧਿਕਾਰੀ ਐੱਸ ਕਰਣਾ ਰਾਜੂ ਨੇ ਕਿਹਾ ਕਿ ਸੂਬੇ 'ਚ ਕੁੱਲ 13 ਸੀਟਾਂ ਦੇ 23213 ਪੋਲਿੰਗ ਬੂਥਾਂ ਤੋਂ 368 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਅਧਿਕਾਰੀ ਨੇ ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੈਂਸਟਿਵ ਇਲਾਕਿਆਂ 'ਚ ਨਿਗਰਾਨੀ ਲਈ ਕੇਂਦਰੀ ਚੋਣ ਕਮਿਸ਼ਨ ਦਾ ਓਬਜ਼ਰਵਰ ਨਿਯੁਕਤ ਕੀਤਾ ਜਾਵੇਗਾ।