ਘਰ 'ਚ ਵੜ ਕੇ ਬਜ਼ੁਰਗ ਔਰਤ ਕੋਲੋਂ ਲੁੱਟ ਕਰਨ ਵਾਲੇ ਦੋ ਕਾਬੂ - ਬਜ਼ੁਰਗ ਔਰਤ ਕੋਲੋਂ ਲੁੱਟ
ਫ਼ਰੀਦਕੋਟ: ਦਸੰਬਰ 2020 ਵਿੱਚ ਕੈਂਟ ਰੋਡ ਉੱਤੇ ਇੱਕ ਬਜ਼ੁਰਗ ਮਹਿਲਾ ਵਕੀਲ ਦੇ ਘਰੋਂ ਦੋ ਲੁਟੇਰਿਆਂ ਨੇ ਨਗਦੀ, ਸੋਨੇ ਦੇ ਗਹਿਣੇ, ਮਹਿੰਗੀ ਘੜੀਆਂ, ਮੋਬਾਇਲ ਫੋਨ ਅਤੇ ਟੈਬ ਆਦਿ ਲੁੱਟ ਲਿਆ ਅਤੇ ਜਾਂਦੇ ਹੋਏ ਲੁਟੇਰੇ ਘਰ ਵਿੱਚ ਖੜੀ ਕਾਰ ਵੀ ਲੈ ਕੇ ਫ਼ਰਾਰ ਹੋ ਗਏ। ਐਸ.ਪੀ (ਡੀ) ਸੇਵਾ ਸਿੰਘ ਮੱਲੀ ਨੇ ਦੱਸਿਆ ਕੇ ਸੀ.ਆਈ.ਏ ਸਟਾਫ ਨੇ ਦੋਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਵਿੱਚੋਂ ਇੱਕ ਲੁਟੇਰਾ ਬਜ਼ੁਰਗ ਮਹਿਲਾ ਦੇ ਘਰ ਡਰਾਇਵਰ ਦੇ ਤੌਰ ਉੱਤੇ ਕੰਮ ਕਰਦਾ ਸੀ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਨ੍ਹਾਂ ਵੱਲੋਂ ਲੁੱਟੇ ਸਾਮਾਨ ਸਮੇਤ ਕਾਰ ਤੇ ਅਸਲੀ ਨੰਬਰ ਪਲੇਟ ਵੀ ਬਰਾਮਦ ਕਰ ਲਈਆਂ ਗਈਆਂ ਹਨ।