ਟਰੱਕ ਹੇਠ ਕੁਚਲੇ ਜਾਣ ਕਾਰਨ ਬਜ਼ੁਰਗ ਔਰਤ ਦੀ ਮੌਤ - mansa police
ਮਾਨਸਾ: ਰੇਲਵੇ ਫਾਟਕ 'ਤੇ ਇੱਕ ਬਜ਼ੁਰਗ ਔਰਤ ਦੀ ਟਰੱਕ ਹੇਠ ਕੁਚਲੇ ਜਾਣ ਕਾਰਨ ਮੌਤ ਹੋ ਗਈ ਹੈ। ਔਰਤ ਦੀ ਅਜੇ ਕੋਈ ਪਛਾਣ ਨਹੀਂ ਹੋ ਸਕੀ ਹੈ। ਪ੍ਰਤੱਖਦਰਸ਼ੀ ਸੁਨੀਲ ਅਤੇ ਰਾਹੁਲ ਦੇ ਦੱਸਣ ਅਨੁਸਾਰ ਔਰਤ ਸੜਕ ਪਾਰ ਕਰ ਰਹੀ ਸੀ ਕਿ ਅਚਾਨਕ ਇੱਕ ਟਰੱਕ ਨੇ ਫੇਟ ਮਾਰ ਦਿੱਤੀ। ਫੇਟ ਕਾਰਨ ਟਰੱਕ ਦੇ ਪਿਛਲੇ ਟਾਇਰ ਹੇਠ ਆਉਣ ਕਾਰਨ ਔਰਤ ਕੁਚਲੀ ਗਈ। ਰਾਹੁਲ ਦੇ ਦੱਸਣ ਅਨੁਸਾਰ ਚਾਲਕ ਨੂੰ ਆਵਾਜ਼ ਮਾਰ ਕੇ ਟਰੱਕ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਅਰੰਭ ਦਿੱਤੀ ਹੈ।