ਕਾਰਾਂ ਦੀ ਲਪੇਟ 'ਚ ਆ ਕੇ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਹੋਈ ਮੌਤ - ਰਾਏਕੋਟ ਜੋਧਾਂ ਰੋਡ 'ਤੇ ਪਿੰਡ ਢੈਪਈ ਦੇ ਨਹਿਰ ਵਾਲੇ ਪੁੱਲ
ਰਾਏਕੋਟ: ਜੋਧਾਂ ਰੋਡ 'ਤੇ ਪਿੰਡ ਢੈਪਈ ਦੇ ਨਹਿਰ ਵਾਲੇ ਪੁੱਲ ਨੇੜੇ ਦੋ ਕਾਰਾਂ ਵਿਚਕਾਰ ਹੋਈ ਟੱਕਰ ਦੀ ਲਪੇਟ ਵਿੱਚ ਆ ਕੇ ਇੱਕ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਇੱਕ ਕਾਰ ਚਾਲਕ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਰਾਏਕੋਟ ਤੋਂ ਆ ਰਹੇ ਸਨ ਕਿ ਸਾਹਮਣੇ ਤੋਂ ਇੱਕ ਸਵਿਫਟ ਕਾਰ ਤੇਜ਼ ਰਫਤਾਰ ਨਾਲ ਗਲਤ ਪਾਸੇ ਆ ਰਹੀ ਸੀ। ਇਸ ਕਾਰਨ ਉਨ੍ਹਾਂ ਦੀ ਆਪਸ ਵਿੱਚ ਟੱਕਰ ਹੋ ਗਈ ਅਤੇ ਦੋ ਮੋਟਰਸਾਈਕਲ ਸਵਾਰ ਲਪੇਟ ਵਿੱਚ ਆ ਗਏ। ਮੌਕੇ 'ਤੇ ਪਹੁੰਚੇ ਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਨਿਰਮਲ ਸਿੰਘ(60) ਅਤੇ ਉਸ ਦਾ ਪੁੱਤਰ ਸੋਨੂੰ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਨਿਰਮਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।