ਮਾਨਸਾ 'ਚ ਦਿੱਲੀ ਜਾਣ ਲਈ ਲੋਕਾਂ ਨੂੰ ਸਾਈਕਲ 'ਤੇ ਲਾਮਬੰਦ ਕਰ ਰਿਹੈ ਬਜ਼ੁਰਗ ਕਿਸਾਨ - ਲੋਕਾਂ ਨੂੰ ਸਾਈਕਲ 'ਤੇ ਲਾਮਬੰਦ ਕਰ ਰਿਹੈ ਬਜ਼ੁਰਗ ਕਿਸਾਨ
ਮਾਨਸਾ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨੀ ਸੰਘਰਸ਼ ਵਿੱਚ ਵੱਖੋ-ਵੱਖਰੇ ਰੰਗ ਦੇਖਣ ਨੂੰ ਮਿਲ ਰਹੇ ਹਨ। ਇਸੇ ਤਹਿਤ ਮਾਨਸਾ ਦੇ ਬਜ਼ੁਰਗ ਕਿਸਾਨ ਗੁਰਦੀਪ ਸਿੰਘ ਸਾਈਕਲ 'ਤੇ ਸਵਾਰ ਹੋ ਕੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕਰ ਰਹੇ ਹਨ। ਬਜ਼ੁਰਗ ਕਿਸਾਨ ਨੇ ਦੱਸਿਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਸਾਈਕਲ ਰਾਹੀਂ 26 ਜਨਵਰੀ ਨੂੰ ਰੋਸ ਮਾਰਚ 'ਚ ਹਿੱਸਾ ਲੈਣ ਲਈ ਦਿੱਲੀ ਲਈ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਤਾਨਾਸ਼ਾਹੀ ਫਰਮਾਨ ਵਾਪਸ ਲਵੇ ਅਤੇ ਖੇਤੀ ਕਾਨੂੰਨ ਰੱਦ ਕਰੇ ਨਹੀਂ ਤਾਂ ਕਿਸਾਨ ਆਪਣਾ ਅੰਦੋਲਨ ਨਹੀਂ ਰੋਕਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।