farmer murder: ਖੇਤਾਂ ‘ਚ ਬਜ਼ੁਰਗ ਕਿਸਾਨ ਦਾ ਬੇਰਹਿਮੀ ਨਾਲ ਕਤਲ - ਖੂਨ ਨਾਲ ਲੱਥਪੱਥ ਲਾਸ਼
ਹੁਸ਼ਿਆਰਪੁਰ :ਕਸਬਾ ਮਾਹਿਲਪੁਰ ਦੇ ਨਜ਼ਦੀਕ ਪਿੰਡ ਟੂਟੋ ਮਜਾਰਾ ਦੇ ਬਾਹਰਵਾਰ ਖੇਤਾਂ ‘ਚ ਸੁੱਤੇ ਪਏ ਇੱਕ ਬਜ਼ੁਰਗ ਕਿਸਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏਸੀਪੀ ਤੁਸ਼ਾਰ ਗੁਪਤਾ ਅਤੇ ਥਾਣਾ ਮਾਹਿਲਪੁਰ ਦੇ ਐਸਐਚਓ ਸਤਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮ੍ਰਿਤਕ ਹਰਭਜਨ ਸਿੰਘ ਉਮਰ ਕਰੀਬ ਅੱਸੀ ਸਾਲ ਪਿੰਡ ਟੂਟੋਮਜਾਰਾ ਦਾ ਰਹਿਣ ਵਾਲਾ ਸੀ ਤੇ ਰੋਜ਼ਾਨਾ ਰਾਤ ਨੂੰ ਖੇਤਾਂ ‘ਚ ਹੀ ਸੁਣਦਾ ਸੀ ।ਉਨ੍ਹਾਂ ਦੱਸਿਆ ਕਿ ਜਦੋਂ ਅੱਜ ਨਾਲ ਦੇ ਖੇਤ ਦਾ ਮਾਲਕ ਖੇਤਾਂ ਵਿੱਚ ਆਇਆ ਤਾਂ ਉਸ ਨੇ ਹਰਭਜਨ ਸਿੰਘ ਦੇ ਪਸ਼ੂ ਖੁੱਲ੍ਹੇ ਹੋਏ ਵੇਖ ਕੇ ਤੇ ਜਦੋਂ ਉਸ ਵੱਲੋਂ ਹੋਰ ਅੱਗੇ ਜਾ ਕੇ ਵੇਖਿਆ ਗਿਆ ਤਾਂ ਹਰਭਜਨ ਸਿੰਘ ਦੀ ਖੂਨ ਨਾਲ ਲੱਥਪੱਥ ਲਾਸ਼ ਮੰਜੇ ਤੇ ਹੀ ਪਈ ਹੋਈ ਸੀ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।