ਮਲੇਰਕੋਟਲਾ 'ਚ ਮੁਸਲਿਮ ਭਾਈਚਾਰੇ ਨੇ ਘਰਾਂ 'ਚ ਅਦਾ ਕੀਤੀ ਨਮਾਜ਼ - namaz at home
ਮਲੇਰਕੋਟਲਾ: ਦੇਸ਼ ਭਰ 'ਚ ਈਦ ਦਾ ਤਿਆਉਰ ਮਨਾਇਆ ਜਾ ਰਿਹਾ ਹੈ। ਭਲੇ ਹੀ ਕੋਰੋਨਾ ਵਾਇਰਸ ਦੇ ਕਾਰਨ ਇਹ ਤਿਉਹਾਰ ਪਹਿਲਾ ਨਾਲੋਂ ਫਿਕਾ ਰਿਹਾ ਹੈ। ਉੱਥੇ ਹੀ ਮੁਸਲਿਮ ਭਾਈਚਾਰੇ ਨੇ ਪ੍ਰਸ਼ਾਸਨ ਦੀ ਹਿਦਾਇਤਾਂ ਦਾ ਪਾਲਣ ਕਰਦਿਆਂ ਆਪਣੇ ਘਰਾਂ 'ਚ ਹੀ ਈਦ ਦੀ ਨਮਾਜ਼ ਅਦਾ ਕੀਤੀ। ਇਸ ਮੌਕੇ ਸ਼ਹਿਰ 'ਚ ਭਾਈਚਾਰਕ ਸਾਂਝ ਵੀ ਵੇਖਣ ਨੂੰ ਮਿਲੀ। ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ ਫੁੱਲ ਭੇਟ ਕਰ ਈਦ ਦੀਆਂ ਮੁਬਾਰਕਾਂ ਦਿੱਤੀਆਂ।