ਜਲੰਧਰ 'ਚ ਮੁਸਲਿਮ ਭਾਈਚਾਰੇ ਵਲੋਂ ਮਨਾਇਆ ਈਦ ਦਾ ਤਿਉਹਾਰ - coronavirus update
ਜਲੰਧਰ: ਪੂਰੀ ਦੁਨੀਆਂ 'ਚ ਈਦ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਜਲੰਧਰ 'ਚ ਵੀ ਗੁਲਾਬ ਦੇਵੀ ਰੋਡ 'ਤੇ ਈਦਗਾਹ ਵਿੱਚ ਲੋਕਾਂ ਨੇ ਨਮਾਜ਼ ਅਦਾ ਕੀਤੀ। ਇਸ ਸਬੰਧੀ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਕਿ ਆਮ ਤੌਰ 'ਤੇ ਈਦ ਵਾਲੇ ਦਿਨ ਇਸ ਥਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਨਮਾਜ਼ ਅਦਾ ਕਰਦੇ ਹਨ। ਉਨ੍ਹਾਂ ਦਾ ਕਹਿਣਾ ਕਿ ਕੋਰੋਨਾ ਦੇ ਚੱਲਦਿਆਂ ਉਨ੍ਹਾਂ ਵਲੋਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਭੀੜ ਨਾ ਹੋਵੇ, ਜਿਸ ਲਈ ਜ਼ਿਆਦਾਤਰ ਭਾਈਚਾਰੇ ਵਲੋਂ ਘਰ 'ਚ ਰਹਿ ਕੇ ਹੀ ਨਮਾਜ਼ ਅਦਾ ਕੀਤੀ ਗਈ।