ਅੰਮ੍ਰਿਤਸਰ 'ਚ ਮੁਸਲਿਮ ਭਾਈਚਾਰੇ ਨੇ ਮਨਾਈ ਈਦ - ਅੰਮ੍ਰਿਤਸਰ ਵਿਖੇ ਈਦ
ਅੰਮ੍ਰਿਤਸਰ: ਸ਼ਹਿਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਮਨਾਈ ਗਈ। ਇਸ ਮੌਕੇ ਨਵਾਜ਼ ਅਦਾ ਕਰਨ ਸਮੇਂ ਸ਼ੌਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਧਿਆਨ ਰੱਖਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮੁਸਲਿਮ ਭਾਈਚਾਰੇ ਤੋਂ ਮੁਹੰਮਦ ਜੂਸਫ ਬਯਾਤ ਨੇ ਸਾਰੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫਿਤਰ ਦੇ ਪੱਵਿਤਰ ਤਿਉਹਾਰ ਦੀ ਵਧਾਈ ਦਿੱਤੀ ਤੇ ਉਨ੍ਹਾਂ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਾਰੇ ਮੁਸਲਿਮ ਭਾਈਚਾਰੇ ਨੇ ਸ਼ੌਸ਼ਲ ਡਿਸਟੈਂਸਿੰਗ ਦਾ ਪੂਰਨ ਤੌਰ 'ਤੇ ਧਿਆਨ ਰੱਖਿਆ ਹੈ।