ਬਾਬਾ ਹਾਜੀ ਰਤਨ ਦਰਗਾਹ ਵਿਖੇ ਮਨਾਈ ਗਈ ਈਦ - ਅੱਲ੍ਹਾ ਤਾਲਾ ਤੋਂ ਖੈਰ ਮੰਗੀ
ਅੱਜ ਪੂਰੇ ਦੇਸ਼ ਵਿਚ ਜਿੱਥੇ ਬਕਰੀਦ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉਥੇ ਹੀ ਬਠਿੰਡਾ ਦੇ ਬਾਬਾ ਹਾਜੀ ਰਤਨ ਦਰਗਾਹ ਵਿਖੇ ਵੀ ਮੁਸਲਮਾਨ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਅਦਾ ਕਰਦੇ ਹੋਏ ਦੁਨੀਆ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣ ਲਈ ਦੁਆ ਕੀਤੀ ਗਈ। ਇਸ ਬਾਰੇ ਬੋਲਦੇ ਹੋਏ ਨਵਾਜ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹਰ ਵਾਰ ਈਦ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਸਵੇਰੇ ਈਦਗਾਹ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਜਦਾ ਕਰਦੇ ਹੋਏ ਕੁੱਲ ਦੁਨੀਆ ਦੀ ਸਲਾਮਤੀ ਦੀ ਅੱਲ੍ਹਾ ਤਾਲਾ ਤੋਂ ਖੈਰ ਮੰਗੀ ਜਾਂਦੀ ਹੈ। ਅੱਜ ਬਠਿੰਡਾ ਵਿਖੇ ਵੀ ਉਨ੍ਹਾਂ ਵੱਲੋਂ ਬਾਬਾ ਹਾਜੀ ਰਤਨ ਦਰਗਾਹ ਵਿੱਚ ਨਮਾਜ਼ ਅਦਾ ਕੀਤੀ ਗਈ ਅਤੇ ਕੁੱਲ ਦੁਨੀਆ ਦੀ ਸਲਾਮਤੀ ਲਈ ਦੁਆ ਕੀਤੀ ਗਈ ਅਤੇ ਕਿਸਾਨ ਭਰਾਵਾਂ ਲਈ ਵੀ ਅੱਲ੍ਹਾ ਤਾਲਾ ਤੋਂ ਰਹਿਮਤ ਲਈ ਅਰਦਾਸ ਕੀਤੀ ਗਈ ਤਾਂ ਕਿ ਕਿਸਾਨ ਦਿੱਲੀ ਵਿੱਚੋਂ ਕਾਲੇ ਕਾਨੂੰਨ ਰੱਦ ਕਰਾ ਆਪਣੇ ਆਪਣੇ ਘਰਾਂ ਨੂੰ ਆ ਸਕਣ।