ਪ੍ਰਸ਼ਾਸ਼ਨ ਵੱਲੋਂ ਸੋਲਰ ਪਾਵਰ ਨੂੰ ਉਤਸ਼ਾਹਤ ਕਰਨ ਦਾ ਉਪਰਾਲਾ
ਚੰਡੀਗੜ੍ਹ : ਦੇਸ਼ ਵਿੱਚ ਸੌਲਰ ਊਰਜਾ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਲਗਾਤਾਰ ਇਸ ਦਿਸ਼ਾ ਵਿੱਚ ਆਪਣੇ ਕਦਮ ਅੱਗੇ ਵਧਾ ਰਹੀ ਹੈ। ਇਸ ਦੇ ਨਾਲ ਹੀ ਹੁਣ ਸਰਕਾਰੀ ਵਿਭਾਗਾਂ ਵਿੱਚ ਸੂਰਜੀ ਊਰਜਾ ਤੋਂ ਬਿਜਲੀ ਦੀ ਸਪਲਾਈ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿੱਥੇ ਇਸ ਕੜੀ ਵਿੱਚ ਚੰਡੀਗੜ੍ਹ ਦੇ 12 ਥਾਣਿਆਂ ਵਿੱਚ ਸੋਲਰ ਪਾਵਰ ਪਲਾਂਟ ਲਗਾਏ ਗਏ ਹਨ। ਹੁਣ ਇਸ ਦੇ ਜ਼ਰੀਏ ਸ਼ਹਿਰ ਦੇ ਸਿਰਫ 12 ਥਾਣਿਆਂ ਨੂੰ ਪ੍ਰਕਾਸ਼ਮਾਨ ਕੀਤਾ ਜਾਵੇਗਾ ਯਾਨੀ ਸੋਲਰ ਪਾਵਰ ਪਲਾਂਟ ਤੋਂ ਹੀ ਇਨ੍ਹਾਂ ਥਾਣਿਆਂ ਵਿੱਚ ਬਿਜਲੀ ਚੱਲੇਗੀ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਬੁੱਧਵਾਰ ਨੂੰ ਥਾਣਾ -17 ਵਿਖੇ ਇਸ ਦਾ ਉਦਘਾਟਨ ਕੀਤਾ ਅਤੇ ਉਸ ਤੋਂ ਬਾਅਦ ਸੋਲਰ ਪਾਵਰ ਪਲਾਂਟ ਤੋਂ ਥਾਣਿਆਂ ਨੂੰ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ।