ਆਨਲਾਈਨ ਸਿੱਖਿਆ ਵਿਰੁੱਧ ਸਿੱਖਿਆ ਸਕੱਤਰ ਦਾ ਸਾੜਿਆ ਪੁਤਲਾ - ਬਰਨਾਲਾ
ਬਰਨਾਲਾ: ਅਧਿਆਪਕ ਜਥੇਬੰਦੀ ਡੀਟੀਐੱਫ ਦੇ ਸੂਬਾ ਪੱਧਰੀ "ਸਕੱਤਰ ਹਟਾਓ ਸਿੱਖਿਆ ਬਚਾਓ" ਸੱਦੇ ਤਹਿਤ ਭਦੌੜ ਵਿਖੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਸਾੜਿਆ ਗਿਆ। ਜ਼ਿਕਰਯੋਗ ਹੈ ਕਿ ਜਥੇਬੰਦੀ ਵੱਲੋਂ 14 ਤੋਂ 20 ਜਨਵਰੀ ਤੱਕ ਬਲਾਕਾਂ, ਜ਼ਿਲ੍ਹਿਆਂ ਅਤੇ ਸਥਾਨਕ ਮੁਕਾਮਾਂ ਉੱਤੇ ਆਨਲਾਈਨ ਸਿੱਖਿਆ ਵਿਰੁੱਧ ਸਰਗਰਮੀਆਂ ਲਈ ਇੱਕ ਹਫ਼ਤੇ ਦਾ ਪ੍ਰੋਗਰਾਮ ਤੈਅ ਕੀਤਾ ਗਿਆ। ਇਸ ਮੌਕੇ ਭਦੌੜ ਕਸਬੇ ਦੇ ਬਾਜ਼ਾਰ ਵਿੱਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।