ਭੀਮ ਆਰਮੀ ਵੱਲੋਂ ਭਾਰਤ ਬੰਦ ਦੇ ਸੱਦੇ ਦਾ ਪਠਾਨਕੋਟ 'ਚ ਵੇਖਣ ਨੂੰ ਮਿਲਿਆ ਅਸਰ - bhim armi bharat band
ਭੀਮ ਆਰਮੀ ਵਲੋਂ ਭਾਰਤ ਬੰਦ ਦੇ ਐਲਾਨ ਤੋਂ ਬਾਅਦ ਦੇਸ਼ ਭਰ 'ਚ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਪਠਾਨਕੋਟ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ ਜਿੱਥੇ ਭੀਮ ਆਰਮੀ ਦੇ ਵਰਕਰਾਂ ਨੇ ਕੇਂਦਰ ਸਰਕਾਰ ਵਲੋਂ NRC ਅਤੇ CAA ਨੂੰ ਲਾਗੂ ਕੀਤੇ ਜਾਣ ਤੇ ਸੰਵਿਧਾਨ ਦੇ ਨਾਲ ਛੇੜਛਾੜ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉੱਥੇ ਹੀ ਪੁਲਿਸ ਵੱਲੋਂ ਵੀ ਭਾਰਤ ਬੰਦ ਦੇ ਐਲਾਨ ਨੂੰ ਵੇਖਦੇ ਹੋਏ ਸ਼ਹਿਰ ਵਿਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਸੀਏਏ ਲਾਗੂ ਕਰਕੇ ਹੋਰ ਦੇਸ਼ਾਂ 'ਚੋਂ ਲੋਕਾਂ ਨੂੰ ਭਾਰਤ ਵਿੱਚ ਵਸਾਉਣਾ ਚਹੁੰਦੀ ਹੈ, ਪਰ ਭਾਰਤ ਦੇ ਗਰੀਬ ਦਲਿਤ ਲੋਕ ਸਹੂਲਤਾਂ ਤੋਂ ਸਖਣੇ ਹਨ। ਉਨ੍ਹਾਂ ਕਿਹਾ ਕਿ ਸੀਏਏ ਤੇ ਐੱਨਆਰਸੀ ਕਾਰਨ ਦੇਸ਼ ਦੇ ਦਲਿਤ ਤੇ ਘੱਟ ਗਿਣਤੀਆਂ ਆਪਣੇ ਆਪ ਨੂੰ ਖ਼ਤਰੇ ਵਿੱਚ ਮਹਿਸੂਸ ਕਰ ਰਹੀਆਂ ਹਨ।