ਫਿਰੋਜ਼ਪੁਰ 'ਚ ਭੁਚਾਲ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ - ਭੂਚਾਲ ਦਾ ਕੇਂਦਰ
ਪੰਜਾਬ, ਹਰਿਆਣਾ ਤੇ ਦਿੱਲੀ ਐਨਸੀਆਰ ਸਣੇ ਉੱਤਰ ਭਾਰਤ ਵਿੱਚ ਸ਼ੁੱਕਰਵਾਰ ਸ਼ਾਮੀਂ 5.12 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਆਈ ਹੈ। ਮੌਸਮ ਵਿਭਾਗ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 6.3 ਮਾਪੀ ਗਈ ਹੈ ਤੇ ਭੂਚਾਲ ਦਾ ਕੇਂਦਰ ਹਿੰਦੂਕੁਸ਼ ਅਫ਼ਗਾਨਿਸਤਾਨ ਦੱਸਿਆ ਜਾ ਰਿਹਾ ਹੈ। ਇਹ ਝਟਕੇ ਕੇਵਲ 5 ਤੋਂ 7 ਸੈਕੰਡ ਤੱਕ ਹੀ ਲੱਗੇ ਪਰ ਕਾਫ਼ੀ ਤੇਜ਼ ਸਨ। ਲੋਕ ਇਨ੍ਹਾਂ ਝਟਕਿਆਂ ਨਾਲ ਸਹਿਮ ਕੇ ਆਪਣੇ ਘਰਾਂ ਤੋਂ ਬਾਹਰ ਵੱਲ ਨੂੰ ਭੱਜੇ।