ਚੰਡੀਗੜ੍ਹ 'ਚ ਫਿੱਕਾ ਰਿਹਾ ਦੁਸਹਿਰਾ, ਸਿਰਫ਼ ਮਲੋਆ 'ਚ ਮਨਾਇਆ ਤਿਉਹਾਰ - Dussehra fading in Chandigarh
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਸ਼ਹਿਰ ਵਿੱਚ ਦੁਸਹਿਰੇ ਦਾ ਤਿਉਹਾਰ ਫਿੱਕਾ ਰਿਹਾ। ਜਿਥੇ 36 ਥਾਵਾਂ 'ਤੇ ਦੁਸਹਿਰਾ ਮਨਾਇਆ ਜਾਂਦਾ ਸੀ, ਉਥੇ ਸਿਰਫ਼ ਮਲੋਆ ਵਿੱਚ ਹੀ ਰਾਵਣ ਸਾੜ ਕੇ ਦੁਸਹਿਰਾ ਮਨਾਇਆ ਗਿਆ। ਦੁਸਹਿਰਾ ਕਮੇਟੀ ਅਤੇ ਯੂਥ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਤਲੇ ਸਾੜਨ ਦੀ ਇਜਾਜ਼ਤ 23 ਤਰੀਕ ਨੂੰ ਮਿਲੀ, ਜਿਸ ਕਾਰਨ ਘੱਟ ਸਮਾਂ ਕਰਕੇ ਦੋ ਹੀ ਰਾਵਣ ਅਤੇ ਮੇਘਨਾਥ ਦੇ ਪੁਤਲੇ ਬਣਾਏ ਗਏ ਸਨ ਅਤੇ ਛੋਟੇ ਪੱਧਰ 'ਤੇ ਹੀ ਦੁਸਹਿਰਾ ਮਨਾਇਆ ਗਿਆ ਹੈ।