ਪੰਜਾਬ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਦੁਸ਼ਹਿਰੇ ਦਾ ਤਿਉਹਾਰ - mansa dussehra news
ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦੇ ਤਿਉਹਾਰ ਨੂੰ ਪੰਜਾਬ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਾਨਸਾ ਦੀ ਨਵੀਂ ਅਨਾਜ ਮੰਡੀ ਵਿਖੇ ਵੱਖ ਵੱਖ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਨੇ ਦੁਸ਼ਹਿਰਾ ਗਰਾਉਂਡ ਵਿੱਚ ਪਹੁੰਚ ਕੇ ਦੁਸ਼ਹਿਰਾ ਮਨਾਇਆ। ਇਸ ਮੌਕੇ ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮੁੱਖ ਤੋਰ 'ਤੇ ਪਹੁੰਚੀ ਤੇ ਰਾਵਣ ਦਹਿਣ ਦੀ ਰਸਮ ਅਦਾ ਕੀਤੀ। ਉਥੇ ਹੀ ਅਮਲੋਹ ਵਿਖੇ ਵੀ ਦੁਸ਼ਹਿਰਾ ਕਮੇਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਵਣ ਦਹਿਣ ਕਰ ਤਿਉਹਾਰ ਮਨਾਇਆ ਗਿਆ। ਇਸ ਆਯੋਜਨ ਦੀ ਅਗਵਾਈ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਕੀਤੀ ਗਈ ਤੇ ਉਨ੍ਹਾਂ ਵੱਲੋਂ ਹੀ ਰਾਵਣ ਦਹਿਣ ਦੀ ਰਸਮ ਅਦਾ ਕੀਤੀ ਗਈ।