ਦੁਰਗਿਆਣਾ ਪ੍ਰਬੰਧਕ ਕਮੇਟੀ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ - ਅੰਮ੍ਰਿਤਸਰ
ਅੰਮ੍ਰਿਤਸਰ: ਅੰਮ੍ਰਿਤਸਰ ਸ੍ਰੀ ਦੁਰਗਿਆਣਾ ਪ੍ਰਬੰਧਕ ਕਮੇਟੀ ਵੱਲੋਂ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਗੋਲਬਾਗ ਮੈਦਾਨ ਦੇ ਵਿਚ ਮਨਾਇਆ ਗਿਆ। ਸ੍ਰੀ ਦੁਰਗਿਆਣਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ 110 ਫੁੱਟ ਰਾਵਣ ਤਿਆਰ ਕੀਤਾ ਗਿਆ ਸੀ। ਅੰਮ੍ਰਿਤਸਰ ਵਿੱਚ ਇਸ ਵਾਰ 10 ਵਿਧੀ ਰਾਵਣ ਹੀ ਬਣਾਏ ਗਏ ਸੀ। ਇਸ ਨਾਲ ਅੱਜ ਲੰਗੂਰ ਮੇਲੇ ਦੀ ਸਮਾਪਤੀ ਵੀ ਹੋ ਗਈ ਸ੍ਰੀ ਦੁਰਗਿਆਣਾ ਕਮੇਟੀ ਦੇ ਦੁਸਹਿਰੇ ਮੌਕੇ 'ਤੇ ਡਿਪਟੀ ਸੀਐਮ ਓਪੀ ਸੋਨੀ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸੰਗਤਾਂ ਨੂੰ ਸੰਬੋਧਨ ਕੀਤਾ। ਸੋਨੀ ਓਪੀ ਨੇ ਇਸ ਅਵਸਰ 'ਤੇ ਸਭ ਨੂੰ ਦੁਸਿਹਰੇ ਦੀਆਂ ਮੁਬਾਰਕ ਦਿੱਤੀਆਂ।