ਦਿਨ-ਦਿਹਾੜੇ ਚੋਰਾਂ ਨੇ ਮੰਦਰ ਦੀ ਗੋਲਕ ਚੋਂ 20 ਹਜ਼ਾਰ ਲੈ ਕੇ ਹੋਏ ਫਰਾਰ - ਨਕਦੀ ਚੋਰੀ ਕਰਕੇ ਫਰਾਰ
ਜਲੰਧਰ: ਜ਼ਿਲ੍ਹੇ ਦੇ ਕਬੀਰ ਬਿਹਾਰ ਦੇ ਕਬੀਰ ਮੰਦਰ ਵਿੱਚ ਦਿਨ-ਦਿਹਾੜੇ ਚੋਰ ਗੋਲਕ ਤੋੜ ਕੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਮਾਮਲੇ ਸਬੰਧੀ ਮੰਦਰ ਦੇ ਪ੍ਰਧਾਨ ਸ਼ਕਤੀ ਅਤੇ ਸਕੈਂਡਰੀ ਰੰਗ ਲਾਲ ਪਾਰਟੀ ਨੇ ਦੱਸਿਆ ਕਿ ਚੋਰ ਕਈ ਘਰਾਂ ਦੀ ਛਤਾਂ ਟੱਪ ਕੇ ਆਏ ਹਨ ਤੀਜੀ ਮੰਜ਼ਿਲ ਵਿੱਚ ਮੰਦਰ ਤੋਂ ਉਨ੍ਹਾਂ ਨੇ ਸਰੀਏ ਦੇ ਰਾਹੀਂ ਗੁਲਕ ਨੂੰ ਤੋੜਿਆ ਅਤੇ ਉਸ ਵਿਚੋਂ 20 ਹਜ਼ਾਰ ਨਕਦੀ ਕੱਢ ਕੇ ਲੈ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।