ਦਿਨ-ਦਿਹਾੜੇ ਲੁਟੇਰੇ ਸੋਨੇ ਦੀਆਂ ਚੈਨੀਆਂ ਲੈ ਹੋਏ ਫਰਾਰ - ਟਰਸਾਈਕਲ ’ਤੇ ਸਵਾਰ
ਮੋਹਾਲੀ: ਲੁਟੇਰਿਆ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕੀ ਹੁਣ ਘਰਾਂ ਦੇ ਅੰਦਰ ਦਾਖਲ ਹੋ ਕੇ ਲੁੱਟਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਜ਼ਾ ਮਾਮਲਾ ਸੈਕਟਰ 70 ਦਾ ਹੈ ਜਿਥੇ ਸਨੈਚਰ ਫ਼ਿਲਮ ਡਾਇਰੈਕਟਰ ਦੀਆਂ ਸੋਨੇ ਦੀਆਂ ਚੈਨਾਂ ਖਿੱਚ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਨੇਸ਼ ਸੋਈ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਆਪਣੀ ਕੋਠੀ ਦੇ ਨਜ਼ਦੀਕ ਪਾਰਕ ਵਿੱਚ ਆਪਣੇ ਮੋਬਾਇਲ ’ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਤਾਂ ਇਕੋ ਦਮ ਪਿਛਲੇ ਪਾਸਿਓਂ ਇੱਕ ਪਲਸਰ ਮੋਟਰਸਾਈਕਲ ’ਤੇ ਸਵਾਰ 2 ਲੜਕੇ ਆਏ ’ਤੇ ਉਸ ਦੀਆਂ ਚੈਨਾਂ ਝਪੱਟਾ ਮਾਰ ਫਰਾਰ ਹੋ ਗਏ।