ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਦੌਰਾਨ ਫਗਵਾੜੇ ਦੇ ਰਾਹੁਲ ਦੀ ਕਟੀ ਜੇਬ - ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਦੌਰਾਨ ਫਗਵਾੜੇ ਦੇ ਰਾਹੁਲ ਦੀ ਕਟੀ ਜੇਬ
ਅੰਮ੍ਰਿਤਸਰ: ਮਾਮਲਾ ਕਾਂਗਰਸ ਦੇ ਰਾਸ਼ਟਰੀ ਅਧਿਅਕਸ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਦਾ ਹੈ ਜਿੱਥੇ ਸੁਰੱਖਿਆ ਪੱਖੋਂ ਵੱਡੀ ਚੁੱਕ ਸਾਹਮਣੇ ਆਈ ਹੈ। ਜਿੱਥੇ ਜੇਬ ਕਤਰਿਆ ਵੱਲੋਂ ਲੋਕਾਂ ਦੀਆਂ ਜੇਬਾਂ ਤੱਕ ਕੱਟੀਆਂ ਗਈਆਂ, ਗਨੀਮਤ ਇਹ ਰਹੀ ਕਿ ਰਾਹੁਲ ਗਾਂਧੀ ਦੇ ਨਾਲ ਆਏ ਅਧਿਕਾਰੀ ਨੇ ਵੀ ਮੰਨਿਆ ਕਿ ਅਸੀਂ ਉਸ ਜੇਬ ਕਤਰੇ ਨੂੰ ਰਾਹੁਲ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਿਸ ਜਾਣ ਲੱਗੇ, ਗੱਡੀ ਦੇ ਬਿਲਕੁਲ ਕੋਲੋਂ ਫੜਿਆਂ ਜੋ ਉਥੇ ਜੇਬਾਂ ਕੱਟ ਰਿਹਾ ਸੀ। ਉਹ ਜੇਬ ਕਤਰਾ ਫੜ੍ਹੇ ਜਾਣ ਤੋਂ ਬਾਅਦ ਬੋਲ ਰਿਹਾ ਸੀ ਕਿ ਉਹ ਰਾਹੁਲ ਗਾਂਧੀ ਨੂੰ ਮਿਲਣਾ ਚਾਹੁੰਦਾ ਸੀ ਤਾਂ ਹੀ ਉਹਨਾ ਦੇ ਨਜਦੀਕ ਪਹੁੰਚਿਆ ਹੈ। ਜੋ ਸੁਰੱਖਿਆ ਦੇ ਹਿਸਾਬ ਨਾਲ ਵੱਡਾ ਮਸਲਾ ਹੈ, ਜੋ ਅੰਮ੍ਰਿਤਸਰ ਪੁਲਿਸ ਪ੍ਰਸ਼ਾਸ਼ਨ ਦੀ ਵੱਡੀ ਚੁੱਕ ਮਣਿਆ ਜਾ ਸਕਦਾ ਹੈ।