ਮਨੀਸ਼ ਸਿਸੋਦੀਆ ਦੀ ਫੇਰੀ ਦੌਰਾਨ ਆਪ ਆਗੂਆਂ ਦੀ ਧੜੇਬੰਦੀ ਹੋਈ ਜੱਗ ਜ਼ਾਹਿਰ - AAP leaders
ਹੁਸ਼ਿਆਰਪੁਰ: ਅਕਸਰ ਆਪ ਆਗੂਆਂ ਵੱਲੋਂ ਦੁਹਾਈਆਂ ਦਿੱਤੀਆਂ ਜਾਂਦੀਆਂ ਹਨ ਕਿ ਉਹ ਰਾਜਨੀਤੀ ਕਰਨ ਨਹੀਂ ਸਗੋਂ ਰਾਜਨੀਤੀ ਨੂੰ ਬਦਲਣ ਲਈ ਆਏ ਹਨ ਪਰੰਤੂ ਦੂਜੇ ਪਾਸੇ ਆਪ ਆਗੂ ਖੁਦ ਹੀ ਆਪਣੇ ਇਨ੍ਹਾਂ ਬਿਆਨਾਂ ’ਤੇੇ ਖਰ੍ਹੇ ਉੱਤਰਦੇ ਦਿਖਾਈ ਨਹੀਂ ਦਿੰਦੇ। ਜੇਕਰ ਹੁਸ਼ਿਆਰਪੁਰ (Hoshiarpur) ’ਚ ਆਮ ਆਦਮੀ ਪਾਰਟੀ (Aam Aadmi Party) ਦੀ ਗੱਲ ਕਰੀਏ ਤਾਂ ਕਰੀਬ 4 ਆਗੂ ਟਿਕਟ ਲੈਣ ਦੀ ਦੌੜ ’ਚ ਲੱਗੇ ਹੋਏ ਹਨ। ਸਮੇਂ-ਸਮੇਂ ’ਤੇ ਉਨ੍ਹਾਂ ’ਚ ਚੱਲਦੀ ਆਪਸੀ ਖਿੱਚੋਤਾਣ ਵੀ ਸਾਹਮਣੇ ਆਉਂਦੀ ਰਹਿੰਦੀ ਹੈ। ਇਕ ਵਾਰ ਫਿਰ ਆਪ ਆਗੂਆਂ ਦੀ ਗੁੱਟਬੰਦੀ ਉਸ ਵਕਤ ਸਾਹਮਣੇ ਆ ਗਈ ਜਦੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੁਸ਼ਿਆਰਪੁਰ ਦੌਰੇ ’ਤੇ ਆਏ ਸਨ ਤੇ ਇਸ ਦੌਰਾਨ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜਿੰਪਾ ਤੋਂ ਲੈ ਕੇ ਹੋਰਨਾਂ ਵੱਖ-ਵੱਖ ਆਗੂਆਂ ਨੇ ਸਿਰਫ ਤੇ ਸਿਰਫ ਆਪਣੀ ਹੀ ਫੋਟੋ ਵਾਲੀਆਂ ਫਲੈਕਸਾਂ ਮਨੀਸ਼ ਸਿਸੋਦੀਆ (Manish Sisodia) ਦੇ ਸਵਾਗਤ ’ਚ ਲਗਾਈਆਂ ਹੋਈਆਂ ਸਨ। ਕਿਸੇ ਵੀ ਬੋਰਡ ’ਚ ਪਾਰਟੀ ਦੇ ਸਾਰੇ ਆਗੂਆਂ ਦੀ ਫੋਟੋ ਇਕੱਠਿਆਂ ਨਜ਼ਰ ਨਹੀਂ ਆਈ।