ਕਾਲਜ 'ਚ ਦਾਖ਼ਲੇ ਦੌਰਾਨ ਸਮਾਜਿਕ ਦੂਰੀ ਦੀਆਂ ਉੱਡ ਰਹੀਆਂ ਹਨ ਧੱਜੀਆਂ - ਪਠਾਨਕੋਟ
ਪਠਾਨਕੋਟ: ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਿਸਟੀ ਕਾਲਜ ਵਿੱਚ ਦਾਖ਼ਲਾ ਪ੍ਰਕਿਰਿਆ ਚੱਲ ਰਹੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਪਣਾ ਦਾਖ਼ਲਾ ਕਰਵਾਉਣ ਲਈ ਆ ਰਹੇ ਹਨ। ਇਸ ਮੌਕੇ 'ਤੇ ਕੋਰੋਨਾ ਰੋਕਥਾਮ ਲਈ ਜਾਰੀ ਹਦਾਇਤਾਂ ਦੀ ਉਲੰਘਣਾ ਆਮ ਵੇਖੀ ਜਾ ਰਹੀ ਹੈ। ਵਿਦਿਆਰਥੀਆਂ ਵੱਲੋਂ ਸਮਾਜਿਕ ਦੂਰੀ ਦਾ ਬਿਕਕੁਲ ਵੀ ਧਿਆਨ ਰੱਖਿਆ ਜਾ ਰਿਹਾ ਹੈ। ਇਸ ਬਰੇ ਕਾਲਜ ਦੇ ਪਿ੍ਰੰਸੀਪਲ ਰਾਕੇਸ਼ ਮੋਹਨ ਸ਼ਰਮਾ ਨੇ ਕਿਹਾ ਕਿ ਉਹ ਲਗਾਤਾਰ ਇਸ ਬਾਰੇ ਹਦਾਇਤਾਂ ਦਿੰਦੇ ਹਨ ਅਤੇ ਸਟਾਫ਼ ਨੂੰ ਵੀ ਕਿਹਾ ਗਿਆ ਹੈ ਪਰ ਕਈ ਵਾਰ ਵਿਦਿਆਰਥੀ ਬਚਪਨੇ 'ਚ ਅਣਗਿਹਲੀ ਕਰ ਦਿੰਦੇ ਹਨ।
TAGGED:
ਪਠਾਨਕੋਟ