ਨਕਲੀ ਸਮਾਨ ਵੇਚਣ ਵਾਲਿਆਂ ਦੀ ਖ਼ੈਰ ਨਹੀਂ - police investigation
ਜਲੰਧਰ ਸ਼ਹਿਰ ਦੇ ਮੀਨਾ ਬਾਜ਼ਾਰ ਵਿਖੇ ਅਰੋੜਾ ਜਨਰਲ ਸਟੋਰ ਵਿੱਚ ਲੈਕਮੇ ਬ੍ਰੈਂਡ ਦੀਆਂ ਨਕਲੀ ਵਸਤੂਆਂ ਵੇਚਣ ਉੱਤੇ ਕੰਪਨੀ ਅਤੇ ਪੁਲਿਸ ਦੀ ਰੇਡ ਪਈ।ਜਾਣਕਾਰੀ ਮੁਤਾਬਕ ਲੈਕਮੇ ਬ੍ਰੈਂਡ ਦੀ ਕੰਪਨੀ ਨੇ ਜਲੰਧਰ ਦੇ ਮੀਨਾ ਬਾਜ਼ਾਰ ਵਿੱਚ ਪੁਲਿਸ ਨਾਲ ਮਿਲ ਕੇ ਅਰੋੜਾ ਕਾਸਮੈਟਿਕ ਦੁਕਾਨ ਉੱਤੇ ਰੇਡ ਪਾਈ ਅਤੇ ਉੱਥੋਂ ਤਕਰੀਬਨ 450 ਕਿਸਮ ਦੀਆਂ ਨਕਲੀ ਲੈਕਮੇ ਬ੍ਰੈਂਡ ਅਤੇ ਲੋਰੀਅਲ ਬਲੈਂਡ ਦੀਆਂ ਵਸਤੂਆਂ ਬਰਾਮਦ ਹੋਈਆਂ। ਜਲੰਧਰ ਥਾਣਾ ਡਵਿਜ਼ਨ ਦੇ ਐੱਸਐੱਚਓ ਕਮਲਜੀਤ ਸਿੰਘ ਨੇ ਕਿਹਾ ਸਟੀਵ ਪਾਵਰ ਦੇ ਮੈਂਬਰ ਨਾਗਰਾ ਵਾਸੀ ਬੈਂਗਲੌਰ ਤੋਂ ਉਨ੍ਹਾਂ ਨੇ ਸਾਰੇ ਮਾਲ ਪੁਲਿਸ ਦੇ ਹਵਾਲੇ ਕਰਵਾ ਦਿੱਤੇ ਹਨ।ਉਥੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਗਲੀ ਕਾਰਵਾਈ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਕੀਤੀ ਜਾਵੇਗੀ।