ਜਲੰਧਰ ਵਿੱਖੇ 'ਦੁਪਹਿਰ ਖਿੜੀ' ਬੁੱਕ ਹੋਈ ਰਿਲੀਜ਼ - ਲੇਖਿਕਾ ਨਵਰੂਪ ਕੌਰ
ਜਲੰਧਰ ਦੇ ਪ੍ਰੈੱਸ ਕਲੱਬ ਵਿੱਚ 'ਦੁਪਹਿਰ ਖਿੜੀ' ਨਾਮਕ ਪੁਸਤਕ ਨੂੰ ਲਾਂਚ ਕੀਤਾ ਗਿਆ, ਜਿਸ ਦੀ ਲੇਖਿਕਾ ਨਵਰੂਪ ਕੌਰ ਨੇ ਕਿਹਾ ਕਿ ਉਸ ਦੀਆਂ ਕਵਿਤਾਵਾਂ ਉਮੀਦ 'ਤੇ ਆਧਾਰਿਤ ਹਨ ਤੇ ਸਾਰੀਆਂ ਆਸ਼ਾਵਾਦੀ ਕਵਿਤਾਵਾਂ ਹਨ। ਇਸ ਮੌਕੇ 'ਤੇ ਪੰਜਾਬੀ ਸਾਹਿਤ ਦੇ ਪ੍ਰਸਿੱਧ ਲੇਖਕ ਸੁਰਜੀਤ ਪਾਤਰ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਆਉਣ ਵਾਲੇ ਵਿਧਾਨਸਭਾ ਸੈਸ਼ਨ ਵਿੱਚ ਸਰਕਾਰ ਸਾਰੇ ਸਕੂਲਾਂ ਵਿੱਚ ਲਾਜ਼ਮੀ ਕਰੇ। ਇਸ ਮੌਕੇ 'ਤੇ ਲੇਖਿਕਾ ਨਵਰੂਪ ਕੌਰ ਨੇ ਕਿਹਾ ਕਿ ਉਸ ਦੀ ਪੁਸਤਕ ਆਸ਼ਾਵਾਂ 'ਤੇ ਆਧਾਰਿਤ ਹੈ ਅਤੇ ਇਹ ਸਭ ਕਵਿਤਾਵਾਂ ਆਸ਼ਾਵਾਦੀ ਹਨ ਅਤੇ ਰਿਸ਼ਤਿਆਂ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਉੱਘੇ ਲੇਖਕਾਂ ਨੂੰ ਉਨ੍ਹਾਂ ਦੀ ਕਵਿਤਾਵਾਂ ਬੇਹੱਦ ਪਸੰਦ ਆਉਣਗੀਆਂ। ਇਸ ਤੋਂ ਇਲਾਵਾ ਸੁਰਜੀਤ ਪਾਤਰ ਨੇ ਪੁਸਤਕ ਦੀ ਗਹਿਰਾਈਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਪੁਸਤਕ ਹਰ ਪ੍ਰਕਾਰ ਦੇ ਮੁੱਦਿਆਂ 'ਤੇ ਆਧਾਰਿਤ ਹੈ। ਭਾਵੇਂ ਉਹ ਮਾਂ-ਬਾਪ ਦਾ ਜਾਂ ਪਤੀ-ਪਤਨੀ ਜਾਂ ਮਾਂ-ਬੇਟੀ ਦਾ ਰਿਸ਼ਤਾ ਹੋਵੇ। ਇਨ੍ਹਾਂ ਸਾਰਿਆਂ ਨੂੰ ਬਾਖ਼ੂਬੀ ਦਰਸਾਉਂਦਾ ਹੈ।