ਕੁੱਤੇ ਦੇ ਵੱਢਣ 'ਤੇ ਮਾਰਿਆ ਬੇਜ਼ੁਬਾਨ ਜਾਨਵਰ - ਬੇਜ਼ੁਬਾਨ ਜਾਨਵਰ
ਜਲੰਧਰ:ਗੁਲਾਬ ਦੇਵੀ ਰੋਡ 'ਤੇ ਚਾਹ (Tea) ਦੀ ਰੇਹੜੀ ਵਾਲੇ ਸੰਜੀਵ ਕੁਮਾਰ ਨੇ ਇੱਕ ਅਵਾਰਾ ਕੁੱਤੇ (Stray dogs) ਨੂੰ ਲੋਹੇ ਦੀ ਰਾਡ ਮਾਰ ਕੇ ਜ਼ਖਮੀ ਕਰ ਦਿੱਤਾ।ਜਾਨਵਰਾਂ ਨੂੰ ਬਚਾਉਣ ਵਾਲੀ ਸੰਸਥਾ ਦੀ ਮਹਿਲਾ ਮੈਂਬਰ ਨੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਵਿਅਕਤੀ ਨੇ ਬੇਜ਼ੁਬਾਨ ਜਾਨਵਰ ਨੂੰ ਗਲਾ ਘੁੱਟ ਕੇ ਮਾਰ ਦਿੱਤਾ। ਸੰਜੀਵ ਕੁਮਾਰ ਦੀ ਮਹਿਲਾ ਨਾਲ ਵੀ ਝੜਪ ਹੋ ਗਈ।ਮਹਿਲਾ ਨੇ ਪੁਲਿਸ ਨੂੰ ਬੁਲਾ ਕੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਹੈ।ਜਾਂਚ ਅਧਿਕਾਰੀ ਸੇਵਾ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।