ਤੇਜ਼ ਹਨੇਰੀ ਕਾਰਨ ਫੈਕਟਰੀ ਦੀ ਡਿੱਗੀ ਕੰਧ, ਇੱਕ ਦੀ ਮੌਤ, ਇੱਕ ਜ਼ਖਮੀ - ਫੈਕਟਰੀ ਦੀ ਡਿੱਗੀ ਕੰਧ
ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਚ ਤੇਜ਼ ਹਨੇਰੀ ਅਤੇ ਮੀਂਹ ਨੇ ਤਬਾਹੀ ਮਚਾ ਦਿੱਤੀ। ਜਿਸ ਕਰਕੇ ਕਈ ਥਾਵਾਂ ’ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਦੱਸ ਦਈਏ ਕਿ ਮੰਡੀ ਗੋਬਿੰਦਗੜ੍ਹ ਦੇ ਸਥਾਨਕ ਮਾਡਲ ਟਾਊਨ ਚ ਹਨੇਰੀ ਦੇ ਕਾਰਨ ਇੱਕ ਫੈਕਟਰੀ ਦੀ ਕੰਧ ਡਿੱਗ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਤੂਫਾਨ ਦੇ ਕਾਰਨ ਫੈਕਟਰੀ ਦੀ ਕੰਧ ਕੋਲੋਂ ਲੰਘ ਰਹੇ 2 ਸਬਜ਼ੀ ਵਾਲਿਆਂ ’ਤੇ ਡਿੱਗ ਗਈ ਜਿਨ੍ਹਾਂ ਨੂੰ ਕਾਫੀ ਮਸ਼ਕੱਤ ਤੋਂ ਬਾਅਦ ਬਾਹਰ ਕੱਢਿਆ। ਜਿਸ ਤੋਂ ਬਾਅਦ ਦੋਹਾਂ ਨੂੰ ਤੁਰੰਤ ਹੀ ਹਸਪਤਾਲ ਭੇਜਿਆ ਗਿਆ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜੇ ਦਾ ਇਲਾਜ ਚਲ ਰਿਹਾ ਹੈ।