paddy: ਕਿਸਾਨਾਂ ਵੱਲੋਂ ਲੇਬਰ ਦੀ ਘਾਟ ਕਾਰਨ ਮਸ਼ੀਨ ਜ਼ਰੀਏ ਝੋਨੇ ਦੀ ਬਿਜਾਈ ਸ਼ੁਰੂ - ਕੋਰੋਨਾ ਮਹਾਮਾਰੀ
ਨਾਭਾ:ਪੰਜਾਬ ਸਰਕਾਰ ਦੇ ਵੱਲੋਂ 10 ਜੂਨ ਨੂੰ ਪੰਜਾਬ ਭਰ ਦੇ ਵਿੱਚ ਝੋਨੇ ਦੀ ਬਿਜਾਈ ਸ਼ੁਰੂ(Start sowing of paddy) ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਮੱਲੇਵਾਲ ਵਿਖੇ ਕਿਸਾਨਾਂ ਦੇ ਵੱਲੋਂ ਲੇਬਰ ਦੀ ਘਾਟ(Lack of labor) ਹੋਣ ਦੇ ਕਾਰਨ ਮਸ਼ੀਨ ਦੇ ਜ਼ਰੀਏ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੇ ਗਈ, ਕਿਉਂਕਿ ਕੋਰੋਨਾ ਮਹਾਮਾਰੀ(Corona epidemic) ਦੇ ਦੌਰਾਨ ਲੇਬਰ ਯੂਪੀ ਬਿਹਾਰ ਤੋਂ ਪੰਜਾਬ ਨਹੀਂ ਪਹੁੰਚ ਰਹੀ ਜਿਸ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਿਸਾਨ ਗੁਰਬਚਨ ਸਿੰਘ ਮੱਲੇਵਾਲ ਨੇ ਕਿਹਾ ਕਿ ਅਸੀਂ ਮਸ਼ੀਨ ਦੇ ਨਾਲ ਬਿਜਾਈ ਕਰ ਰਹੇ ਹਾਂ, ਕਿਉਂਕਿ ਲੇਬਰ ਦੀ ਘਾਟ ਬਹੁਤ ਹੈ। ਇਸ ਮੌਕੇ ਕਿਸਾਨ ਨੇ ਦੱਸਿਆ ਕਿ ਕਿਸਾਨਾਂ ਨੂੰ ਸਮੇਂ ਸਮੇਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰ ਸਰਕਾਰਾਂ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀਆਂ।