ਪੰਜਾਬ

punjab

ETV Bharat / videos

ਕਥੇੜਾ ਪਿੰਡ ਦੇ ਬੁਨਿਆਦੀ ਵਿਕਾਸ ਨਾ ਹੋਣ ਦੇ ਚੱਲਦਿਆਂ ਹਾਈਕੋਰਟ ਨੇ ਡੀ.ਸੀ ਤੋਂ ਜਵਾਬ ਮੰਗਿਆ - ਪਟੀਸ਼ਨਕਰਤਾ

By

Published : Mar 6, 2021, 7:59 AM IST

ਨੰਗਲ: ਪਿੰਡ ਕਥੇੜਾ 'ਚ ਚਾਰ ਸਾਲ ਤੋਂ ਗਲੀਆਂ ਨਾਲੀਆਂ ਨਾ ਬਣਨ ਦੇ ਰੋਸ ਵਜੋਂ ਨੀਰਜ ਸ਼ਰਮਾ ਵੱਲੋਂ ਹਾਈਕੋਰਟ ਦਾ ਰੁਖ ਕੀਤਾ ਗਿਆ, ਜਿਸ 'ਚ ਉਨ੍ਹਾਂ ਪਟੀਸ਼ਨ ਪਾਈ ਕਿ ਗਲੀਆਂ ਨਾਲੀਆਂ ਦਾ ਵਿਕਾਸ ਲੰਬੇ ਸਮੇਂ ਤੋਂ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਹੀ ਉਨ੍ਹਾਂ ਦੇ ਘਰ ਦੀਆਂ ਕੰਧਾਂ ਨੂੰ ਵੀ ਤਰੇੜਾਂ ਆ ਚੁੱਕੀਆਂ ਹਨ। ਪਟੀਸ਼ਨਕਰਤਾ ਦੇ ਵਕੀਲ ਵਿਨੀਤ ਸ਼ਰਮਾ ਦਾ ਕਹਿਣਾ ਕਿ ਉਨ੍ਹਾਂ ਵੱਲੋਂ ਹਾਈਕੋਰਟ 'ਚ ਰਿੱਟ ਪਾਈ ਗਈ ਸੀ ਜਿਸ ਤੋਂ ਬਾਅਦ ਜੱਜ ਜਸਪ੍ਰੀਤ ਸਿੰਘ ਪੁਰੀ ਨੇ ਜ਼ਿਲ੍ਹੇ ਦੇ ਡੀ.ਸੀ ਨੂੰ ਇਸ ਸਬੰਧ ‘ਚ ਹਲਫ਼ੀਆ ਬਿਆਨ ਦਾਖਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਅਦਾਲਤ ਦਾ ਕੰਮ ਗਲੀਆਂ ਨਾਲੀਆਂ ਬਣਾਉਣਾ ਨਹੀਂ ਪਰ ਇਹ ਮਸਲਾ ਸਾਫ਼ ਵਾਤਾਵਰਣ ਦੇ ਮੂਲ ਅਧਿਕਾਰਾਂ ਦਾ ਹੈ।

ABOUT THE AUTHOR

...view details