ਪੰਜਾਬ

punjab

ETV Bharat / videos

ਗੜ੍ਹਸ਼ੰਕਰ ਵਿਖੇ ਕਰਫ਼ਿਊ ਦੀ ਇੰਨ-ਬਿੰਨ ਹੋ ਰਹੀ ਪਾਲਣਾ - ਕੋਰੋਨਾ ਵਾਇਰਸ

By

Published : Apr 29, 2021, 4:22 PM IST

ਗੜ੍ਹਸ਼ੰਕਰ ’ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਜਿੱਥੇ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸ਼ਾਮ 6 ਬਜੇ ਤੋਂ ਸਵੇਰ 5 ਬਜੇ ਤੱਕ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਗੜ੍ਹਸ਼ੰਕਰ ਵਿਖੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਸ਼ਾਮ 6 ਬਜੇ ਤੱਕ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਕਰਫਿਊ ਦੌਰਾਨ ਥਾਣਾ ਗੜ੍ਹਸ਼ੰਕਰ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੁੰਦੀ ਹੈ। ਇਸ ਸਬੰਧ ’ਚ ਐਸਐਚਓ ਇਕਬਾਲ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਨ ਤਾਂਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਿਆ ਜਾ ਸਕੇ।

ABOUT THE AUTHOR

...view details