ਕੋਰੋਨਾ ਕਾਰਨ ਈਦ ਮੌਕੇ ਰੋਜਾ ਸ਼ਰੀਫ 'ਚ ਨਹੀਂ ਹੋਇਆ ਇਕੱਠ - coronavirus update punjab
ਸ੍ਰੀ ਫ਼ਤਿਹਗੜ੍ਹ ਸਾਹਿਬ: ਦੇਸ਼ ਭਰ 'ਚ ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵਲੋਂ ਸ਼ਰਧਾ ਨਾਲ ਮਨਾਇਆ ਗਿਆ ਹੈ। ਇਸੇ ਤਰਾਂ ਸ੍ਰੀ ਫ਼ਤਿਹਗੜ ਸਾਹਿਬ ਦੇ ਰੋਜਾ ਸ਼ਰੀਫ ਸਥਿਤ ਮਜ਼ਾਰ ’ਤੇ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰੋਜਾ ਸ਼ਰੀਫ ਦੇ ਪ੍ਰਬੰਧਕ ਜ਼ੁਬੈਰ ਮੁਹੰਮਦ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਲਈ ਰਮਜਾਨ ਮਹੀਨੇ ਨੂੰ ਸਭ ਤੋਂ ਵੱਡਾ ਮਹੀਨਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਮਹੀਨੇ ਦੇ ਦਿਨ ਆਮ ਦਿਨਾਂ ਨਾਲੋਂ ਵੱਡੇ ਹੁੰਦੇ ਹਨ। ਇਸ ਵਾਰ ਉਨ੍ਹਾਂ ਵਲੋਂ ਈਦ 'ਤੇ ਕੋਰੋਨਾ ਨੂੰ ਦੇਖਦੇ ਹੋਏ ਇਕੱਠ ਨਹੀਂ ਹੋਣ ਦਿੱਤਾ ਗਿਆ। ਲੋਕਾਂ ਵਲੋਂ ਆਪਣੇ ਘਰਾਂ 'ਚ ਰਹਿ ਕੇ ਹੀ ਈਦ 'ਤੇ ਨਮਾਜ਼ ਅਦਾ ਕੀਤੀ ਗਈ।