ਐਤਵਾਰ ਨੂੰ ਮੁਕੰਮਲ ਲੌਕਡਾਊਨ ਦੇ ਚੱਲਦਿਆਂ ਭਦੌੜ ਪੁਲਿਸ ਨੇ ਕੱਟੇ ਚਲਾਨ - bhadaur police issued challans
ਬਰਨਾਲਾ: ਭਦੌੜ ਪੁਲਿਸ ਵੱਲੋਂ ਐਤਵਾਰ ਨੂੰ ਮੁਕੰਮਲ ਬੰਦ ਦੇ ਚੱਲਦਿਆਂ ਬਿਨ੍ਹਾਂ ਕੰਮ ਤੋਂ ਅਤੇ ਅਧੂਰੇ ਕਾਗਜ਼ਾਤ ਵਾਲੇ ਵਹੀਕਲਾਂ ਅਤੇ ਬਿਨਾਂ ਮਾਸਕ ਪਹਿਨੇ ਘੁੰਮਦੇ ਲੋਕਾਂ ਦੇ ਵੱਖ-ਵੱਖ ਚੌਕਾਂ ਅਤੇ ਬਾਜ਼ਾਰਾਂ ਵਿੱਚ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਬਿਨਾਂ ਕਾਗ਼ਜ਼ਾਂ ਤੋਂ ਘੁੰਮ ਰਹੇ ਵਹੀਕਲਾਂ ਨੂੰ ਥਾਣੇ ਵਿੱਚ ਬੰਦ ਵੀ ਕੀਤਾ ਗਿਆ। ਇਸ ਸਮੇਂ ਥਾਣਾ ਭਦੌੜ ਦੇ ਡਿਊਟੀ ਅਫ਼ਸਰ ਏ.ਐੱਸ.ਆਈ ਗੁਰਤੇਜ ਸਿੰਘ ਅਤੇ ਨਾਕੇ ਉੱਤੇ ਮੌਜੂਦ ਏ.ਐੱਸ.ਆਈ ਟੇਕ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਤੋਂ ਬਚਾਉਣ ਦੇ ਮਕਸਦ ਨਾਲ ਐਤਵਾਰ ਨੂੰ ਪੂਰਨ ਲੌਕਡਾਊਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਸੰਦੇਸ਼ ਦਿੱਤੇ ਹੋਏ ਹਨ ਜਿਸ ਦੇ ਤਹਿਤ ਥਾਣਾ ਭਦੌੜ ਦੀ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ 9 ਵਹੀਕਲਾਂ ਦੇ ਚਲਾਨ ਕੀਤੇ ਅਤੇ ਉਨ੍ਹਾਂ ਵਿੱਚੋਂ 2 ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ 9 ਬਿਨਾਂ ਮਾਸਕ ਵਾਲੇ ਲੋਕਾਂ ਦੇ ਮੌਕੇ ਉੱਤੇ ਚਲਾਨ ਕੱਟ ਕੇ ਭਰਵਾਏ ਗਏ ਹਨ।