ਜਲੰਧਰ ਵਿੱਚ ਵੈਕਸੀਨ ਦਾ ਡਰਾਈ ਰਨ ਸ਼ੁਰੂ - ਕੋਰੋਨਾ ਵੈਕਸੀਨ ਦਾ ਡਰਾਈ ਰਨ
ਜਲੰਧਰ: ਕੋਰੋਨਾ ਵੈਕਸੀਨ ਦਾ ਡਰਾਈ ਰਨ ਸਥਾਨਕ ਸਿਵਲ ਹਸਪਤਾਲ 'ਚ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਜ਼ਿਲ੍ਹੇ ਦੇ 'ਚ ਕਰੀਬ 100 ਤੋਂ ਵੱਧ ਮੁਲਾਜ਼ਮਾ ਨੂੰ ਡਰਾਈ ਟੀਕਾ ਲਗਾਇਆ ਗਿਆ। ਇਸ ਲਈ ਸਥਾਨਕ ਸ਼ਹਿਰ 'ਚ 4 ਕੇਂਦਰ ਬਣਾਏ ਗਏ ਹਨ। ਇਸ ਦੌਰਾਨ ਸਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਗਈ ਹੈ। ਇਸ ਦੀ ਤਿਆਰੀ ਅਸਲ ਵਾਂਗ ਹੀ ਕੀਤੀ ਗਈ। ਇਸ ਬਾਰੇ ਗੱਲ ਕਰਦੇ ਹੋਏ ਡਾਕਟਰ ਨੇ ਦੱਸਿਆ ਕਿ ਸਭ ਕੁੱਝ ਸਹੀ ਹੋਇਆ ਹੈ।