ਨਸ਼ਾ ਤਸਕਰੀ ਕਰਨ ਵਾਲਾ ਕਾਬੂ - ਅਦਾਲਤ
ਅੰਮ੍ਰਿਤਸਰ: ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਥਾਣਾ ਇਸਲਾਮਾਬਾਦ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਕਬੀਰ ਪਾਰਕ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮੁਖਬਰ ਦੀ ਵਿਤਲਾਹ ਤੇ ਦੋਰਾਨੇ ਨਾਕਾ ਬੰਦੀ ਦੋਸ਼ੀ ਬਲਜੀਤ ਸਿੰਘ ਉਰਫ ਅਣਖੀਲਾ ਪੁੱਤਰ ਦਿਨਣ ਸਿੰਘ ਵਾਸੀ ਪਿੰਡ ਬਾਸਰਕੇ ਭੈਣੀ ਥਾਣਾ ਘਰਿੰਡਾ ਨੂੰ ਗਿਰਫ਼ਤਾਰ ਕਰਕੇ ਉਸ ਪਾਸੋਂ 06 ਗ੍ਰਾਮ ਹੀਰੋਇਨ ਬ੍ਰਾਮਦ ਕਰ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਇਸ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਕੇ ਇਸ ਕੋਲੋ ਹੋਰ ਜਾਣਕਾਰੀ ਹਾਸਿਲ ਹੋਣ ਦੀ ਸੰਭਾਵਨਾ ਹੈ।