ਦੇਸੀ ਪਿਸਤੌਲ ਸਣੇ ਇੱਕ ਨਸ਼ਾ ਤਸਕਰ ਗ੍ਰਿਫ਼ਤਾਰ - ਦੇਸੀ ਪਿਸਤੌਲ ਸਣੇ ਇੱਕ ਨਸ਼ਾ ਤਸਕਰ ਗ੍ਰਿਫ਼ਤਾਰ
ਜਲੰਧਰ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ ਜਿਸ ਦਾ ਪੂਰਾ ਪਰਿਵਾਰ ਪਹਿਲਾਂ ਹੀ ਜੇਲ੍ਹ ਵਿੱਚ ਹੈ। ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸੁਧਰ ਵਿਜੀ ਨੇ ਦੱਸਿਆ ਕਿ ਰਾਮਾ ਮੰਡੀ ਦੀ ਪੁਲਿਸ ਨੇ ਕੁਝ ਦਿਨ ਪਹਿਲਾਂ ਇੱਕ ਮਹਿਲਾ ਨੂੰ ਚੂਰਾ ਪੋਸਤ ਸਹਿਤ ਗ੍ਰਿਫਤਾਰ ਕੀਤਾ ਸੀ ਉਸ ਦੌਰਾਨ ਉਸ ਦਾ ਪਤੀ ਪੁਲਿਸ ਨੂੰ ਵੇਖ ਕੇ ਉੱਥੋਂ ਫ਼ਰਾਰ ਹੋ ਗਿਆ ਸੀ। ਅੱਜ ਏਸੀਪੀ ਹਰਸਿਮਰਤ ਸਿੰਘ ਛੇਤਰਾ ਨੇ ਪੁਲਿਸ ਪਾਰਟੀ ਸਮੇਤ ਨਾਕੇਬੰਦੀ ਕਰਕੇ ਚੂਰਾ ਪੋਸਤ ਸਹਿਤ ਫੜੀ ਹੋਈ ਮਹਿਲਾ ਦੇ ਪਤੀ ਨੂੰ ਵੀ ਦੇਸੀ ਪਿਸਤੌਲ ਸਹਿਤ ਕਾਬੂ ਕਰ ਲਿਆ ਹੈ।