ਇੱਕ ਕਿੱਲੋ ਅਫੀਮ ਸਣੇ ਨਸ਼ਾ ਤਸਕਰ ਕਾਬੂ, ਮਾਮਲਾ ਦਰਜ - opium
ਬਠਿੰਡਾ: ਪੰਜਾਬ ਪੁਲਿਸ ਵੱਲੋਂ ਨਸ਼ੇ ਵਿਰੁੱਧ ਚਲਾਈ ਗਈ ਮਹਿੰਮ 'ਚ ਅੱਜ ਉਨ੍ਹਾਂ ਹੱਥ ਵੱਡੀ ਸਫ਼ਲਤਾ ਲੱਗੀ ਹੈ। ਏਐਸਆਈ ਰਾਜਬੀਰ ਨੇ ਇੱਕ ਕਿੱਲੋ ਅਫੀਮ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਤਲਾਸ਼ੀ ਦੌਰਾਨ ਇੱਕ ਕਿਲੋ ਅਫੀਮ ਬਰਾਮਦ ਕੀਤੀ ਗਈ। ਮੁਲਜ਼ਮ ਦੀ ਪਛਾਣ ਵਿਨੋਦ ਕੁਮਾਰ ਵਜੋਂ ਹੋਈ ਹੈ, ਜੋਂ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ। ਡੀਐਸਪੀ ਨੇ ਦੱਸਿਆ ਕਿ ਜਲਦੀ ਅਮੀਰ ਬਣਨ ਦੀ ਲਾਲਸਾ ਨੇ ਉਸ ਨੂੰ ਨਸ਼ਾ ਤਸਕਰ ਬਣਾ ਦਿੱਤਾ। ਪੁਲਿਸ ਨੇ ਵਿਨੋਦ ਕੁਮਾਰ ਦੇ ਵਿਰੁੱਧ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।