ਨਾਕੇਬੰਦੀ ਦੌਰਾਨ ਜਲੰਧਰ ਪੁਲਿਸ ਨੇ ਨੌਜਵਾਨ ਨਸ਼ਾ ਤਸਕਰ ਨੂੰ ਕੀਤਾ ਕਾਬੂ - ਜਲੰਧਰ ਪੁਲਿਸ
ਜਲੰਧਰ: ਕਸਬਾ ਫ਼ਿਲੌਰ ਵਿਖੇ ਪੁਲਿਸ ਨੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨਸ਼ਾ ਤਸਕਰ ਨੁੰ ਕਾਬੂ ਕੀਤਾ ਹੈ। ਨੌਜਵਾਨ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਵਿਅਕਤੀ ਦੀ ਪਹਿਚਾਣ ਨਵਜੋਤ ਸਿੰਘ ਵਾਸੀ ਸਰਮਾਇਆ ਹੁਸ਼ਿਆਰਪੁਰ ਵਜੋਂ ਹੋਈ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਨਵਜੋਤ ਦੇ ਨਾਲ ਕੰਮ ਕਰਦੇ ਦੂਜੇ ਨੌਜਵਾਨ ਦੀ ਭਾਲ ਜਾਰੀ ਹੈ, ਜੋ ਭੱਜਣ ਵਿੱਚ ਕਾਮਯਾਬ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁੱਛ ਪੜਤਾਲ ਜਾਰੀ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।