ਬਰਨਾਲਾ ਪੁਲਿਸ ਨੇ ਕੀਤਾ ਨਸ਼ਾ ਤਸਕਰ ਕਾਬੂ, ਗੱਡੀ 'ਤੇ ਲੱਗਿਆ ਵਿਧਾਨ ਸਭਾ ਦਾ ਸਟਿੱਕਰ - drug peddler arrested
ਬਰਨਾਲਾ: ਜ਼ਿਲ੍ਹਾ ਪੁਲਿਸ ਵੱਲੋਂ 3 ਨਸ਼ਾ ਤਸਕਰਾਂ ਨੂੰ 250 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਨਸ਼ਾ ਤਸਕਰ ਇੱਕ ਸਕਾਰਪੀਓ ਗੱਡੀ ’ਤੇ ਸਵਾਰ ਹੋ ਕੇ ਅਫ਼ੀਮ ਦੀ ਸਪਲਾਈ ਕਰਨ ਬਰਨਾਲਾ ਆਏ ਸਨ। ਤਿੰਨਾਂ ਤਸਕਰਾਂ ਵਿੱਚੋਂ ਇੱਕ ਬਰਨਾਲਾ ਅਤੇ ਦੋ ਮੋਗਾ ਜ਼ਿਲ੍ਹੇ ਨਾਲ ਸਬੰਧਤ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਲਾਬ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਸਕਾਰਪੀਓ ਗੱਡੀ ’ਤੇ ਸਵਾਰ 3 ਵਿਅਕਤੀ ਅਫ਼ੀਮ ਦੀ ਡਿਲਵਰੀ ਦੇਣ ਲਈ ਬਰਨਾਲਾ ਆ ਰਹੇ ਹਨ। ਜਿਸਤੋਂ ਬਾਅਦ ਪੁਲਿਸ ਵਲੋਂ ਨਾਕਾ ਲਗਾਇਆ ਗਿਆ ਅਤੇ ਇੱਕ ਜਗ੍ਹਾ ’ਤੇ ਅਫ਼ੀਮ ਚੈਕ ਕਰ ਰਹੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਤੋਂ 250 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਵਿਅਕਤੀਆਂ ਦਾ 3 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਥੇ ਨਾਲ ਹੀ ਪੁਲਿਸ ਅਧਿਕਾਰੀ ਤੋਂ ਗੱਡੀ ’ਤੇ ਲੱਗੇ ਪੰਜਾਬ ਵਿਧਾਨ ਸਭਾ ਦੇ ਇੱਕ ਵਿਧਾਇਕ ਦੇ ਸਟਿੱਕਰ ਸਬੰਧੀ ਪੁੱਛਿਆ ਗਿਆ ਤਾਂ ਉਹ ਇਸਦਾ ਜਵਾਬ ਨਹੀਂ ਦੇ ਸਕੇ।