28 ਲੱਖ ਰੁਪਏ ਡਰੱਗ ਮਣੀ ਤੇ 25 ਗ੍ਰਾਮ ਹੈਰੋਇਨ ਸਣੇ 2 ਤਸਕਰ ਕਾਬੂ - 2 ਸਮਗਲਰਾਂ ਨੂੰ 28 ਲੱਖ ਰੁਪਏ ਦੀ ਡਰਗ ਮਣੀ
ਫਾਜਿਲਕਾ: ਸਥਾਨਕ ਸਟੇਟ ਸਪੇਸ਼ਲ ਆਪਰੇਸ਼ਨ ਸੈਲ ਪੁਲਿਸ ਨੇ 2 ਤਸਕਰਾਂ ਨੂੰ 28 ਲੱਖ ਰੁਪਏ ਦੀ ਡਰਗ ਮਣੀ ਅਤੇ 25 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਇਹ ਤਸਕਰ ਕਾਫ਼ੀ ਲੰਬੇ ਸਮੇਂ ਤੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਨ ਦਾ ਕੰਮ ਕਰ ਰਹੇ ਸਨ ਜਿਸ ਵਿੱਚ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਇਨ੍ਹਾਂ ਤੋਂ 28 ਲੱਖ ਰੁਪਏ ਦੀ ਡਰਗ ਮਨੀ ਅਤੇ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਇਸ ਵਿੱਚ ਉਨ੍ਹਾਂ ਦੇ ਦੋ ਸਾਥੀ ਅਜੇ ਪੁਲਿਸ ਦੀ ਗਿਰਫ਼ਤ ਦੂਰ ਹਨ। ਏਆਈਜੀ ਅਜੇ ਮਲੂਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਇੰਸਪੇਕਟਰ ਹਰਮੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚਾਰ ਵਿਅਕਤੀ ਪਾਕਿਸਤਾਨ ਤੋਂ ਡਰਗ ਸਪਲਾਈ ਮੰਗਵਾਦੇ ਹਨ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।