ਡਰੱਗ ਵਿਭਾਗ ਵੱਲੋਂ ਬਲੈਕਮੇਲਰ ਦੀ ਤਸਵੀਰ ਜਾਰੀ - ਡਰੱਗ ਜ਼ੋਨਲ ਲਾਇਸੈਂਸ ਅਥਾਰਟੀ
ਅੰਮ੍ਰਿਤਸਰ: ਜੇਕਰ ਤੁਸੀਂ ਕੈਮਿਸਟ ਸ਼ੋਪ ਜਾਂ ਮੈਡੀਕਲ ਸਟੋਰ ਚਲਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ, ਕਿਉਂਕਿ ਚਾਹ-ਪਾਣੀ ਲੈਣ ਦੇ ਚੱਕਰ 'ਚ ਡਰੱਗ ਵਿਭਾਗ ਦੇ ਨਾਂਅ ਦੀ ਗਲਤ ਤਰੀਕੇ ਨਾਲ ਵਰਤੋਂ ਕਰ ਕੇ ਕੋਈ ਅਣਪਛਾਤਾ ਸ਼ੱਕੀ ਵਿਅਕਤੀ ਅੰਮ੍ਰਿਤਸਰ ਦੇ ਦਿਹਾਤੀ ਖੇਤਰ 'ਚ ਜਾ ਕੇ ਮੈਡੀਕਲ ਸਟੋਰ ਚਾਲਕਾਂ ਨੂੰ ਡਰਾ ਧਮਕਾ ਉਨ੍ਹਾਂ ਕੋਲੋਂ ਚਾਹ-ਪਾਣੀ ਦੇ ਨਾਂਅ 'ਤੇ ਪੈਸੇ ਦੀ ਮੰਗ ਕਰ ਰਿਹਾ ਹੈ। ਇਸ ਸਬੰਧ 'ਚ ਅੰਮ੍ਰਿਤਸਰ ਦੇ ਡਰੱਗ ਜ਼ੋਨਲ ਲਾਇਸੈਂਸ ਅਥਾਰਟੀ ਨੇ ਇਲਾਕੇ ਦੇ ਮੈਡੀਕਲ ਸਟੋਰ ਚਾਲਕਾਂ ਅਤੇ ਕੈਮਿਸਟਾਂ ਨੂੰ ਸੂਚਿਤ ਕੀਤਾ ਤੇ ਇੱਕ ਤਸਵੀਰ ਜਾਰੀ ਕੀਤੀ ਕਿ ਜੇਕਰ ਅਜਿਹਾ ਕੋਈ ਵਿਅਕਤੀ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਸ ਦੀ ਸੂਚਨਾ ਸਬੰਧਿਤ ਡਰੱਗ ਇੰਸਪੈਕਟਰ ਤੇ ਨੇੜੇ ਦੇ ਥਾਣੇ ਕੀਤੀ ਜਾਵੇ।