ਅੰਮ੍ਰਿਤਸਰ: ਨਸ਼ੇ ਦੀ ਆਦੀ ਕੁੜੀ ਨਸ਼ਾ ਤਸਕਰ ਨਾਲ ਫ਼ਰਾਰ - ਨਸ਼ੇ ਦੀ ਆਦੀ ਕੁੜੀ ਫ਼ਰਾਰ ਅੰਮ੍ਰਿਤਸਰ
ਅੰਮ੍ਰਿਤਸਰ: ਸਥਾਨਕ ਰਣਜੀਤ ਐਵੀਨਿਊ ਇਲਾਕੇ 'ਚ ਬੇੜੀਆਂ ਨਾਲ ਬੱਝੀ ਨਸ਼ੇ ਦੀ ਆਦੀ ਕੁੜੀ ਇੱਕ ਨਸ਼ਾ ਤਸਕਰ ਨਾਲ ਫ਼ਰਾਰ ਹੋ ਗਈ ਹੈ। ਕੁੜੀ ਦੀ ਮਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਹੈ। ਕੁੜੀ ਦੀ ਮਾਂ ਮੁਤਾਬਕ ਉਸਦੀ ਧੀ ਨਸ਼ਾ ਵੇਚਣ ਵਾਲੇ ਨਾਲ ਭੱਜ ਗਈ ਹੈ। ਦੱਸਣਯੋਗ ਹੈ ਕਿ ਕੁੜੀ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਇਸ ਲਈ ਬੇੜੀਆਂ ਨਾਲ ਬੰਨ੍ਹ ਕੇ ਰੱਖੀ ਹੋਈ ਸੀ ਕਿਉਂਕਿ ਉਨ੍ਹਾਂ ਦੀ ਧੀ ਨਸ਼ੇ ਦੀ ਆਦੀ ਸੀ। ਪਰਿਵਾਰ ਮੁਤਾਬਕ ਉਨ੍ਹਾਂ ਦੀ ਧੀ 1 ਮਿੰਟ ਲਈ ਵੀ ਨਸ਼ੇ ਬਿਨਾਂ ਨਹੀਂ ਰਹਿ ਸਕਦੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।