ਤੁਪਕਾ-ਤੁਪਕਾ ਸਿੰਜਾਈ ਨਾਲ ਕਿਸਾਨ ਲੈ ਸਕਦੈ ਲਾਭ - regional news
ਪੰਜਾਬ ਅੰਦਰ ਜ਼ਮੀਨੀ ਪਾਣੀ ਡਿੱਗਦਾ ਪੱਧਰ ਇਸ ਸਮੇਂ ਕਾਫ਼ੀ ਗੰਭੀਰ ਮੁੱਦਾ ਹੈ। ਜਿਸ ਦੇ ਲਈ ਦੇਸ਼ ਦੇ ਖੇਤੀ ਵਿਭਾਗ ਨੇ ਕਿਸਾਨਾਂ ਨੂੰ ਤੁਪਕਾ-ਤੁਪਕਾ ਸਿੰਜਾਈ ਸਿਸਟਮ ਦੀ ਦੇਣ ਦਿੱਤੀ ਸੀ। ਕ੍ਰਿਸ਼ੀ ਵਿਗਿਆਨ ਯੋਜਨਾ ਅਧੀਨ ਕਿਸਾਨਾਂ ਨੂੰ ਸਬਸਿਡੀ ਦੇ ਨਾਲ ਡ੍ਰਿਪ ਸਿੰਜਾਈ ਸਿਸਟਮ ਵੀ ਮੁਹੱਈਆ ਕਰਵਾਇਆ ਗਿਆ ਸੀ। ਡ੍ਰਿੰਪ ਸਿੰਜਾਈ ਸਿਸਟਮ ਬਹੁਤ ਵਧੀਆ ਸਿਸਟਮ ਹੈ। ਇਸ ਸਿਸਟਮ ਨਾਲ ਛਾੜ ਵਧੀਆ ਨਿਕਲਦਾ ਹੈ। ਇਸ ਦੇ ਫ਼ਾਇਦੇ ਵੀ ਬਹੁਤ ਹਨ, ਪਰ ਕਿਸਾਨਾਂ ਵਿੱਚ ਇਹ ਜ਼ਿਆਦਾ ਪ੍ਰਸਿੱਧੀ ਨਾ ਖੱਟ ਸਕਿਆ। ਫ਼ਸਲ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ 60 ਤੋਂ 70 ਫ਼ੀਸਦੀ ਪਾਣੀ ਵੀ ਬਚਦਾ ਹੈ ਤੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।