ਪੰਜਾਬ

punjab

ETV Bharat / videos

ਸਰਹੱਦੀ ਖੇਤਰਾਂ 'ਚ ਡਰੋਨ 'ਤੇ ਉਡਾਉਣ 'ਤੇ ਲੱਗੀ ਪਾਬੰਦੀ - ਇੰਟਰਨੈਸ਼ਨਲ ਬਾਰਡਰ

By

Published : Jan 14, 2020, 5:07 PM IST

ਪਠਾਨਕੋਟ: ਕੌਮਾਂਤਰੀ ਸੀਮਾ ਦੇ ਨਾਲ ਲੱਗਦੀ ਜਗ੍ਹਾ 'ਤੇ ਡਰੋਨ ਲਗਾਤਾਰ ਮਿਲਣਾ ਇੱਕ ਆਮ ਗੱਲ ਹੋ ਗਈ ਹੈ। ਇਸ ਨੂੰ ਲੈ ਕੇ ਆਏ ਦਿਨ ਪਾਕਿਸਤਾਨ ਵੱਲੋਂ ਜਾਂ ਤਾਂ ਹਥਿਆਰਾਂ ਦੀ ਜਾਂ ਫਿਰ ਨਸ਼ੇ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪਠਾਨਕੋਟ ਜਿੱਥੇ ਕਿ ਹੁਣ ਡਰੋਨ ਉਡਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਦੇ ਚੱਲਦੇ ਇੰਟਰਨੈਸ਼ਨਲ ਬਾਰਡਰ 'ਤੇ ਸੀਮਾ ਤੋਂ ਪੱਚੀ ਕਿਲੋਮੀਟਰ ਅਤੇ ਆਰਮੀ ਬੇਸ ਤੇ 3 ਕਿਲੋਮੀਟਰ ਦੇ ਏਰੀਏ ਵਿੱਚ ਡਰੋਨ ਨਹੀਂ ਉਡਾਇਆ ਜਾ ਸਕਦਾ। ਜੇ ਕੋਈ ਡਰੋਨ ਉਡਾਉਣ ਦੀ ਗੁਸਤਾਖ਼ੀ ਕਰਦਾ ਹੈ ਤਾਂ ਉਸਦੇ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਚੀਜ਼ ਨੂੰ ਲੈ ਕੇ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ ਅਤੇ ਲੋਕਾਂ ਨੂੰ ਜਿੱਥੇ ਜਾਗਰੁਕ ਕਰ ਰਹੀ ਹੈ ਉੱਥੇ ਹੀ ਕਾਨੂੰਨੀ ਸਜ਼ਾ ਦੀ ਵੀ ਗੱਲ ਦੱਸੀ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਦਾ ਖੁਲਾਸਾ ਐੱਸਪੀ ਓਪਰੇਸ਼ਨ ਨੇ ਕੀਤਾ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐੱਸਪੀ ਨੇ ਦੱਸਿਆ ਕਿ ਡਰੋਨ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ।

ABOUT THE AUTHOR

...view details