ਭਾਰਤ-ਪਾਕਿ ਸਰਹੱਦ 'ਤੇ ਦੇਖਿਆ ਗਿਆ ਡਰੋਨ - ਬਮਿਆਲ ਸੈਕਟਰ ਦੇ ਚੱਪੇ ਚੱਪੇ 'ਤੇ ਸਰਚ
ਪਠਾਨਕੋਟ: ਭਾਰਤ-ਪਾਕਿ ਸਰਹੱਦ 'ਤੇ ਲਗਾਤਾਰ ਡਰੋਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਬੀਤੀ ਰਾਤ ਭਾਰਤੀ ਸੀਮਾ 'ਤੇ ਪਾਕਿਸਤਾਨ ਵੱਲੋਂ ਬੀਐਸਐਫ਼ ਦੇ ਜਵਾਨਾਂ ਨੇ ਇੱਕ ਡਰੋਨ ਆਉਂਦਾ ਵੇਖਿਆ, ਜਿਸ ਦੇ ਚੱਲਦੇ ਬੀਐਸਐਫ਼ ਦੇ ਜਵਾਨਾਂ ਨੇ ਚਾਰ ਰਾਊਂਡ ਫ਼ਾਇਰ ਕੀਤੇ ਅਤੇ ਇਹ ਡਰੋਨਨੁਮਾ ਚੀਜ਼ ਭਾਰਤ ਦੀ ਸੀਮਾ 'ਚ ਆਉਣ ਤੋਂ ਪਹਿਲਾਂ ਹੀ ਵਾਪਸ ਮੁੜ ਗਈ। ਜੋ ਲਾਈਟ ਨਜ਼ਰ ਆ ਰਹੀ ਸੀ ਉਹ ਵੀ ਦਿਖਣਾ ਬੰਦ ਹੋ ਗਈ। ਇਸ ਤੋਂ ਬਾਅਦ ਅੱਜ ਸਵੇਰ ਤੋਂ ਹੀ ਜਿੱਥੇ ਸਰਹੱਦ ਤੇ ਬੀਐਸਐਫ਼ ਦੇ ਜਵਾਨ ਸਰਚ ਕਰ ਰਹੇ ਹਨ। ਉਧਰ, ਹੀ ਪੁਲਿਸ ਵੱਲੋਂ ਵੀ ਬਮਿਆਲ ਸੈਕਟਰ ਦੇ ਚੱਪੇ ਚੱਪੇ 'ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।