ਫ਼ੌਜ ਲਈ ਤੇਲ ਲੈ ਕੇ ਜਾਣ ਵਾਲੇ ਡਰਾਇਵਰਾਂ ਦੇ ਟ੍ਰੈਫ਼ਿਕ ਪੁਲਿਸ 'ਤੇ ਦੋਸ਼ - ਆਈਟੀਆਈ ਫਲਾਈ ਓਵਰ
ਬਠਿੰਡਾ: ਆਈਟੀਆਈ ਫਲਾਈ ਓਵਰ ਉੱਤੇ ਦੋ ਤੇਲ ਦੇ ਭਰੇ ਟੈਂਕਰਾਂ ਦਾ ਐਕਸੀਡੈਂਟ ਹੋ ਗਿਆ, ਜੇ ਟੱਕਰ ਥੋੜ੍ਹੀ ਹੋਰ ਜ਼ੋਰਦਾਰ ਹੋ ਜਾਂਦੀ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਫ਼ੌਜ ਵਾਸਤੇ ਤੇਲ ਲੈ ਕੇ ਕੈਂਟ ਵਿੱਚ ਜਾਂਦੇ ਹਨ। ਜਸਪਾਲ ਨੇ ਦੱਸਿਆ ਕਿ ਅਕਸਰ ਹੀ ਆਈਟੀਆਈ ਫਲਾਈਓਵਰ ਤੇ ਮੌਜੂਦ ਟ੍ਰੈਫਿਕ ਪੁਲਸ ਕਰਮਚਾਰੀ ਬੇਵਜ੍ਹਾ ਉਨ੍ਹਾਂ ਦੀਆਂ ਗੱਡੀਆਂ ਚਾਲਕਾ ਨੂੰ ਪ੍ਰੇਸ਼ਾਨ ਕਰਦੇ ਹਨ।