ਆਪਣੀ ਹੱਕੀ ਮੰਗਾਂ ਲਈ ਪਾਣੀ ਦੀ ਟੈਂਕੀ 'ਤੇ ਚੜ੍ਹੀਆ ਪਨਬਸ ਦਾ ਡਰਾਈਵਰ - ਪਾਣੀ ਦੀ ਟੈਂਕੀ 'ਤੇ ਚੜ੍ਹੀਆ ਪਨਬਸ ਮੁਲਾਜ਼ਮ
ਅੰਮ੍ਰਿਤਸਰ : ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜੇ ਪਨਬਸ ਵਿੱਚ ਬਤੌਰ ਡਰਾਈਵਰ ਨੌਕਰੀ ਵਾਲਾ ਹਰਜੀਤ ਸਿੰਘ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਹਰਜੀਤ ਆਪਣੀ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਟੈਂਕੀ 'ਤੇ ਚੜ੍ਹੀਆ ਸੀ। ਉਸ ਨੂੰ ਹੇਠਾਂ ਉਤਾਰਨ ਲਈ ਪੁਲਿਸ ਨੂੰ ਕਈ ਘੰਟਿਆਂ ਤੱਕ ਕੜੀ ਮਸ਼ਕਤ ਕਰਨੀ ਪਈ। ਹਰਜੀਤ ਸਿੰਘ 'ਤੇ ਉਸ ਦੇ ਸਾਥੀਆਂ ਮੁਤਾਬਕ ਉਹ 12 ਜੁਲਾਈ ਨੂੰ ਗੱਡੀ ਲੈ ਕੇ ਜਲੰਧਰ ਗਿਆ ਸੀ, ਪਰ ਗੱਡੀ ਦੀ ਤੇਲ ਵਾਲੀ ਟੈਂਕੀ 'ਚ ਖਰਾਬੀ ਹੋਣ ਦੇ ਚਲਦੇ ਤੇਲ ਰੁੜ ਗਿਆ। ਉਸ 'ਤੇ ਸਰਕਾਰੀ ਬੱਸ ਚੋਂ 6 ਲੀਟਰ ਡੀਜ਼ਲ ਚੋਰੀ ਕਰਨ ਦਾ ਦੋਸ਼ ਲਾ ਕੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਮਾਨਦਾਰੀ ਨਾਲ ਨੌਕਰੀ ਕੇ ਰਿਹਾ ਹੈ। ਸਰਕਾਰੀ ਬੱਸਾਂ ਦੀਆਂ ਡੀਜ਼ਲ ਟੈਂਕੀਆਂ ਦੇ ਢੱਕਣ ਟੁੱਟਣ ਕਰਕੇ ਕਈ ਵਾਰ ਡੀਜ਼ਲ ਘੱਟ ਜਾਂਦਾ ਹੈ। ਉਸ ਨਾਲ ਵੀ ਕੁੱਝ ਅਜਿਹਾ ਹੀਇਆ ਪਰ ਮੌਕੇ 'ਤੇ ਮੌਜੂਦ ਅਧਿਕਾਰੀ ਨੇ ਉਸ ਦੀ ਗੱਲ ਸੁਣੇ ਬਗੈਰ ਹੀ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਕੀਤੀ ਤੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ। ਪੀੜਤ ਡਰਾਈਵਰ ਨੇ ਮੁੜ ਤੋਂ ਆਪਣੀ ਨੌਕਰੀ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਹੈ।