ਅੰਮ੍ਰਿਤਸਰ ਚ ਸੜਕ ਹਾਦਸੇ ਦੌਰਾਨ ਗੱਡੀ ਚਾਲਕ ਦੀ ਮੌਤ - ਅੰਮ੍ਰਿਤਸਰ ਅਜਨਾਲ਼ਾ ਮਾਰਗ
ਸੜਕ ਹਾਦਸੇ ਦੌਰਾਨ ਗੱਡੀ ਚਾਲਕ ਦੀ ਮੌਤ ਸੰਤੁਲਨ ਵਿਗੜਨ ਕਰਕੇ ਗੱਡੀ ਡੂੰਘੇ ਖੱਡੇ ਵਿਚ ਜਾ ਡਿੱਗੀ ਅੱਜ ਸਵੇਰੇ ਰਾਜਾਸਾਂਸੀ ਨੇੜੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਵਾਸੀ ਕਾਦੀਆਂ ਗੱਡੀ ਤੇ ਅੰਮ੍ਰਿਤਸਰ ਤੋਂ ਅਜਨਾਲ਼ਾ ਜਾ ਰਿਹਾ ਸੀ ਜਿਸ ਦੌਰਾਨ ਗੱਡੀ ਬੇਕਾਬੂ ਹੋਣ ਦੇ ਚੱਲਦੇ ਸੜਕ ਦੇ ਨਾਲ ਡੂੰਘੇ ਖੱਡੇ ਵਿਚ ਜਾ ਡਿੱਗੀ ਅਤੇ ਚਾਲਕ ਦੀ ਮੌਕੇ ਤੇ ਮੌਤ ਹੋ ਗਈ।