ਜੇਤਲੀ ਤੋਂ ਬਾਅਦ ਅੰਮ੍ਰਿਤਸਰ 'ਚ ਮੋਦੀ ਦਾ ਇੱਕ ਹੋਰ ਥੰਮ੍ਹ ਡਿੱਗੇਗਾ: ਵੇਰਕਾ - amritsar
ਅੰਮ੍ਰਿਤਸਰ: ਕਾਂਗਰਸੀ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਅਕਾਲੀ ਦਲ-ਭਾਜਪਾ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਇੱਕ ਬਾਹਰੀ ਉਮੀਦਵਾਰ ਹੈ ਅਤੇ ਅੰਮ੍ਰਿਤਸਰ 'ਚ ਉਸ ਦੀ ਹਾਰ ਹੋਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਕਾਂਗਰਸ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਮੁੜ ਅਰੁਣ ਜੇਤਲੀ ਤੋਂ ਬਾਅਦ ਅੰਮ੍ਰਿਤਸਰ 'ਚ ਮੋਦੀ ਦਾ ਇੱਕ ਹੋਰ ਥੰਮ੍ਹ ਡਿੱਗੇਗਾ।