2017 'ਚ ਸਰਟੀਫ਼ਿਕੇਟ ਮਿਲਿਆ ਸੀ ਤੇ ਹੁਣ 2019 'ਚ ਮਿਲੇਗਾ: ਗੁਰਜੀਤ ਔਜਲਾ - Dr. Rajkumar verka
ਅੰਮ੍ਰਿਤਸਰ ਦੇ ਪੱਛਮੀ ਹਲਕੇ 'ਚ ਕਾਂਗਰਸੀ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਕੀਤੀ। ਇਸ ਦੇ ਨਾਲ ਹੀ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਵਲੋਂ ਪੜ੍ਹਾਈ ਨੂੰ ਲੈ ਕੇ ਦਿੱਤੇ ਬਿਆਨ ਬਾਰੇ ਬੋਲਦਿਆਂ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਨੇ 2017 'ਚ ਇੱਕ ਸਰਟੀਫਿਕੇਟ ਦਿੱਤਾ ਸੀ ਤੇ ਹੁਣ ਉਨ੍ਹਾਂ ਨੂੰ 2019 ਵਿਚ ਮੁੜ ਸਰਟੀਫਿਕੇਟ ਮਿਲਣ ਵਾਲਾ ਹੈ।