ਹੈਦਰਾਬਾਦ ਐਨਕਾਊਂਟਰ ਨੂੰ ਡਾ. ਧਰਮਵੀਰ ਗਾਂਧੀ ਨੇ ਦੱਸਿਆ ਕਤਲ - ਡਾ. ਧਰਮਵੀਰ ਗਾਂਧੀ ਹੈਦਰਾਬਾਦ ਐਨਕਾਊਂਟਰ
ਹੈਦਰਾਬਾਦ ਵਿੱਚ ਵੈਟਨਰੀ ਡਾਕਟਰ ਦੇ ਰੇਪ ਅਤੇ ਕਤਲ ਮਾਮਲੇ ਦੇ ਦੋਸ਼ੀਆਂ ਦੇ ਐਨਕਾਊਂਟਰ ਕਰਨ 'ਤੇ ਜਿੱਥੇ ਕਈ ਸੰਸਥਾਵਾਂ ਇਸ ਦੀ ਸ਼ਲਾਘਾ ਕਰ ਰਹੀਆਂ ਹਨ ਉੱਥੇ ਹੀ ਪਟਿਆਲਾ ਦੇ ਸਾਬਕਾ ਐੱਮਪੀ ਡਾ. ਧਰਮਵੀਰ ਗਾਂਧੀ ਨੇ ਇਸ ਐਨਕਾਊਂਟਰ ਨੂੰ ਕਤਲ ਦੱਸਿਆ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਹੱਥ 'ਚ ਲੈ ਕੇ ਦੋਸ਼ੀਆਂ ਦਾ ਐਨਕਾਊਂਟਰ ਕਰਨਾ ਸਹੀ ਨਹੀਂ।